ਹੈਂਡ ਗ੍ਰਨੇਡ, ਗੋਲਾ ਬਾਰੂਦ ਤੇ ਅਪਰਾਧਕ ਸਮੱਗਰੀ ਸਮੇਤ 5 ਗ੍ਰਿਫ਼ਤਾਰ

ਸ਼੍ਰੀਨਗਰ : ਸ੍ਰੀਨਗਰ ਵਿੱਚ ਪੰਜ ਲੋਕਾਂ ਨੂੰ ਗ੍ਰਨੇਡ, ਗੋਲਾ-ਬਾਰੂਦ ਅਤੇ ਹੋਰ ਅਪਰਾਧਕ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਖਾਨਮੋਹ ਦੇ ਉੱਤਰੀ ਸੰਗਰੀ ਖੇਤਰ ਵਿੱਚ ਚੈਕਿੰਗ ਦੌਰਾਨ ਪੀਪੀ ਖਾਨਮੋਹ ਦੀ ਇੱਕ ਪੁਲਸ ਟੀਮ ਨੇ ਕੀਤੀਆਂ ਹਨ। ਪੁਲਸ ਦੇ ਅਨੁਸਾਰ ਮੁਲਜ਼ਮਾਂ ਤੋਂ ਦੋ ਹੱਥਗੋਲੇ, ਦੋ ਮੈਗਜ਼ੀਨ, ਕੁਝ ਕਾਰਤੂਸ, ਪੋਸਟਰ ਅਤੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਪੰਥਾਚੌਕ ਪੁਲਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA), ਭਾਰਤੀ ਦੰਡ ਸੰਹਿਤਾ (IPC) ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਅੱਗੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।