ਹੁਣ ਵਰੁਣ ਐਰੋਨ ਦੀ ਕਪਤਾਨੀ ‘ਚ ਖੇਡਣਗੇ ਧੋਨੀ

olctToechjiahਹੁਣ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵਰੁਣ ਐਰੋਨ ਦੀ ਕਪਤਾਨੀ ‘ਚ ਖੇਡਣਗੇ। ਭਾਰਤੀ ਟੀਮ ਦੇ ਫ਼ੈਨਜ਼ ਲਈ ਇਹ ਖਬਰ ਕਾਫ਼ੀ ਹੈਰਾਨ ਕਰਨ ਵਾਲੀ ਹੈ ਪਰ ਇਹ ਸੱਚ ਹੈ। ਟੈਲੀਗ੍ਰਾਫ਼ ‘ਚ ਛਪੀ ਇਕ ਖਬਰ ਮੁਤਾਬਕ ਭਾਰਤੀ ਟੀਮ ਦੇ ਵਨ ਡੇਅ ਅਤੇ ਟੀ – 20 ਕਪਤਾਨ ਧੋਨੀ ਆਉਣ ਵਾਲੀ ਵਿਜੇ ਹਜ਼ਾਰੇ  ਟਰਾਫ਼ੀ ‘ਚ ਝਾਰਖੰਡ ਲਈ ਖੇਡਦੇ ਹੋਏ ਨਜ਼ਰ ਆਉਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਜੇ ਹਜ਼ਾਰੇ ਲਈ ਟੀਮ ਦੀ ਕਮਾਨ ਭਾਰਤ ਦੇ ਤੇਜ਼ ਗੇਂਦਬਾਜ਼ ਵਰੁਣ ਐਰੋਨ ਦੇ ਹੱਥਾਂ ‘ਚ ਹੈ, ਜੋ ਭਾਰਤੀ ਟੀਮ ‘ਚ ਖੁਦ ਕਪਤਾਨ ਧੋਨੀ ਦੀ ਅਗਵਾਈ ‘ਚ ਖੇਡਦੇ ਹਨ।
ਸੂਤਰਾਂ ਮੁਤਾਬਕ ਝਾਰਖੰਡ ਕ੍ਰਿਕਟ ਐਸੋਸੀਏਸ਼ਨ ਨੈ ਧੋਨੀ ਨੂੰ ਕਪਤਾਨੀ ਕਰਨ ਲਈ ਕਿਹਾ ਸੀ ਪਰ ਉਹ ਬਤੌਰ ਖਿਡਾਰੀ ਟੀਮ ਲਈ ਖੇਡਣਾ ਚਾਹੁੰਦੇ ਹਨ। ਭਾਰਤੀ ਟੀਮ ਦੇ ਕਪਤਾਨ ਧੋਨੀ ਨੇ ਕਿਹਾ ਕਿ ਉਹ ਮੌਜੂਦਾ ਝਾਰਖੰਡ ਟੀਮ ਦੇ ਖਿਡਾਰੀਆਂ ਬਾਰੇ ਜ਼ਿਆਦਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਬਤੌਰ ਖਿਡਾਰੀ ਹੀ ਟੀਮ ਦਾ ਹਿੱਸਾ ਬਣਨਾ ਪਸੰਦ ਕੀਤਾ। ਕਪਤਾਨ ਧੋਨੀ ਸਾਲ 2007 ‘ਚ ਟੀ – 20 ਫ਼ਾਰਮੈੱਟ ‘ਚ ਆਖਰੀ ਵਾਰ ਝਾਰਖੰਡ ਲਈ ਖੇਡੇ ਸੀ। ਆਉਣ ਵਾਲੀ 10 ਤਰੀਕ ਨੂੰ ਬੰਗਲੌਰ ‘ਚ ਗਰੁੱਪ ਬੀ ਦਾ ਪਹਿਲਾ ਮੈਚ ਖੇਡਿਆ ਜਾਵੇਗਾ, ਜਿਸ ‘ਚ ਝਾਰਖੰਡ ਦਾ ਪਹਿਲਾ ਮੁਕਾਬਲਾ ਜੰਮੂ – ਕਸ਼ਮੀਰ ਨਾਲ ਹੋਵੇਗਾ।