ਹੁਣ ਭੂਚਾਲ ਦੇ ਦੋਹਰੇ ਝਟਕੇ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! ਸਵੇਰੇ-ਸਵੇਰੇ ਪੈ ਗਿਆ ਭਥੜੂ

ਇੰਟਰਨੈਸ਼ਨਲ ਡੈਸਕ- ਵੇਨੇਜ਼ੁਏਲਾ ‘ਚ ਬੁੱਧਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ, ਜਿੱਥੇ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੈ। ਇਸੇ ਦੌਰਾਨ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕਈ ਇਲਾਕਿਆਂ ‘ਚ ਸ਼ਨੀਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਮੁਤਾਬਕ, ਭੂਚਾਲ ਦਾ ਪਹਿਲਾ ਝਟਕਾ ਸਵੇਰੇ 6.15 ਵਜੇ ਲੱਗਾ, ਜਿਸ ਦੀ ਤੀਬਰਤਾ 4.3 ਦਰਜ ਕੀਤੀ ਗਈ, ਜਦਕਿ ਦੂਜਾ ਝਟਕਾ 8.36 ਵਜੇ ਲੱਗਾ, ਜਿਸ ਦੀ ਤੀਬਰਤਾ 5.5 ਰਹੀ। ਇਨ੍ਹਾਂ ਦੋਵਾਂ ਭੂਚਾਲ ਦੇ ਝਟਕਿਆਂ ਦਾ ਕੇਂਦਰ ਭਾਰਤ ਦੇ ਰਾਜਸਥਾਨ ਬਾਰਡਰ ਦੇ ਨੇੜੇ ਪਾਕਿਸਤਾਨੀ ਖੇਤਰ ਵਿੱਚ ਸੀ।
ਇਸ ਭੂਚਾਲ ਦੇ ਝਟਕੇ ਇੰਨੇ ਤੇਜ਼ ਸੀ ਕਿ ਲੋਕ ਦਹਿਸ਼ਤ ਦੇ ਮਾਰੇ ਆਪਣੇ ਘਰਾਂ ‘ਚੋਂ ਬਾਹਰ ਨਿਕਲ ਖੁੱਲ੍ਹੇ ਮੈਦਾਨ ‘ਚ ਆ ਗਏ। ਹਾਲਾਂਕਿ, ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂ-ਵਿਗਿਆਨੀਆਂ ਮੁਤਾਬਕ ਪਾਕਿਸਤਾਨ ‘ਇੰਡੀਅਨ’ ਅਤੇ ‘ਯੂਰੇਸ਼ੀਅਨ’ ਟੈਕਟੋਨਿਕ ਪਲੇਟਾਂ ਦੀ ਸਰਹੱਦ ‘ਤੇ ਸਥਿਤ ਹੈ, ਜਿਸ ਕਾਰਨ ਬਲੋਚਿਸਤਾਨ, ਖੈਬਰ ਪਖਤੂਨਖਵਾ ਅਤੇ ਪੰਜਾਬ ਵਰਗੇ ਖੇਤਰ ਵੱਡੀਆਂ ਫਾਲਟ ਲਾਈਨਾਂ ਦੇ ਨੇੜੇ ਹੋਣ ਕਾਰਨ ਹਮੇਸ਼ਾ ਭੂਚਾਲ ਦੇ ਖ਼ਤਰੇ ਹੇਠ ਰਹਿੰਦੇ ਹਨ।