ਹੁਣ ਐਸ਼ਜ਼ ‘ਚ ਵੀ ਦੇਖਣ ਨੂੰ ਮਿਲ ਸਕਦੈ ਡੇਅ-ਨਾਈਟ ਟੈਸਟ ਮੈਚ

sports newsਕ੍ਰਿਕਟ ਆਸਟਰੇਲੀਆ ਦੇ ਪ੍ਰਮੁੱਖ ਜੇਮਸ ਸਦਰਲੈਂਡ ਨੇ ਅੱਜ ਕਿਹਾ ਕਿ ਇੰਗਲੈਂਡ ਖਿਲਾਫ਼ ਆਸਟਰੇਲੀਆਈ ‘ਚ ਹੋਣ ਵਾਲੀ ਅਗਲੀ ਏਸ਼ੇਜ਼ ਸੀਰੀਜ਼ ‘ਚ ਡੇਅ-ਨਾਈਟ ਟੈਸਟ ਮੈਚ ਵੀ ਹੋ ਸਕਦਾ ਹੈ। ਸਦਰਲੈਂਡ ਨੈ ਕਿਹਾ ਕਿ ਉਨ੍ਹਾਂ ਦਾ ਬੋਰਡ ਪਾਕਿਸਤਾਨ ਅਤੇ ਦੱਖਣੀ ਅਫ਼ਰੀਕਾ ਨਾਲ ਵੀ ਇਸ ਸਾਲ ਦੇ ਅਖੀਰ ‘ਚ ਉਨ੍ਹਾਂ ਦੇ ਦੌਰਿਆਂ ਦੌਰਾਨ ਡੇਅ-ਨਾਈਟ ਟੈਸਟ ਮੈਚ ਦਾ ਆਯੋਜਨ ਕਰਨ ਲਈ ਗੱਲਬਾਤ ਕਰ ਰਿਹਾ ਹੈ। ਉਨ੍ਹਾਂ 2017-18 ‘ਚ ਏਸ਼ਜ਼ ਡੇਅ-ਨਾਈਟ ਟੈਸਟ ਮੈਚ ਦੀ ਸੰਭਾਵਨਾ ਵੀ ਜਤਾਈ।
ਪਹਿਲਾ ਡੇਅ-ਨਾਈਟ ਟੈਸਟ ਮੈਚ ਪਿਛਲੇ ਸਾਲ ਨਵੰਬਰ ‘ਚ ਐਡੀਲੇਡ ‘ਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚਾਲੇ ਖੇਡਿਆ ਗਿਆ ਸੀ। ਸਦਰਲੈਂਡ ਨੇ ਕਿਹਾ ਕਿ ਇਸ ਦੀ ਸਫ਼ਲਤਾ ਤੋਂ ਬਾਅਦ ਸਾਡਾ ਮੰਨਣਾ ਹੈ ਕਿ ਸਾਨੂੰ (2016) ਘੱਟ ਤੋਂ ਘੱਟ ਇਕ ਡੇਅ-ਨਾਈਟ ਟੈਸਟ ਦਾ ਆਯੋਜਨ ਕਰਨਾ ਹੋਵੇਗਾ।