ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਕਲਰਜ਼ ‘ਤੇ ਆ ਰਹੇ ਸ਼ੋਅ ਉਡਾਰੀਆਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਨੂੰ ਖ਼ੁਦ ਲਈ ਇੱਕ ਮਾਣ ਵਾਲੀ ਗੱਲ ਦੱਸਦਿਆਂ ਸਤਿੰਦਰ ਨੇ ਕਿਹਾ ਉਸ ਦਾ ਗੀਤ ਸੁਫ਼ਨਿਆਂ, ਇੱਛਾਵਾਂ ਅਤੇ ਪਿਆਰ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ। ਆਲੀਆ (ਆਲੀਸ਼ਾ ਪਰਵੀਨ), ਆਸਮਾਂ (ਆਦਿਤੀ ਭਗਤ) ਅਤੇ ਅਰਮਾਨ (ਅਨੁਰਾਜ ਚਹਿਲ) ਦੇ ਜੀਵਨ ਨੂੰ ਦਰਸਾਉਂਦਾ ਹੈ। ਇਹ ਸ਼ੋਅ ਦਰਸ਼ਕਾਂ ਨੂੰ ਮੰਤਰਮੁਗਧ ਕਰਦਾ ਹੈ।
ਸਤਿੰਦਰ ਨੇ ਦੱਸਿਆ ਕਿ ਇਸ ਸ਼ੋਅ ਨੇ ਦੇਸ਼ ਵਾਸੀਆਂ ਖ਼ਾਸਕਰ ਉੱਤਰੀ ਖੇਤਰ ਦੇ ਲੋਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾ ਲਈ ਹੈ ਅਤੇ ਹਿੰਦੀ ਟੈਲੀਵਿਯਨ ਦਾ ਹਿੱਸਾ ਬਣਨਾ ਉਸ ਲਈ ਬੜੇ ਮਾਣ ਵਾਲੀ ਗੱਲ ਹੈ। ਉਸ ਨੇ ਕਿਹਾ, ”ਮੈਨੂੰ ਯਕੀਨ ਹੈ ਕਿ ਇਹ ਪ੍ਰੋਗਰਾਮ ਸੰਗੀਤ ਪ੍ਰੇਮੀਆਂ ਅਤੇ ਟੈਲੀਵਿਯਨ ਦਰਸ਼ਕਾਂ ਦੋਵਾਂ ਲਈ ਸ਼ਾਨਦਾਰ ਹੋਵੇਗਾ। ਸੂਫ਼ੀ, ਲੋਕ ਗਾਇਨ ਅਤੇ ਪੰਜਾਬੀ ਸੰਗੀਤ ਹਮੇਸ਼ਾ ਹੀ ਮੇਰੀ ਤਾਕਤ ਰਹੇ ਹਨ ਅਤੇ ਮੈਂ ਪੰਜਾਬੀ ਸੰਗੀਤ ਦੀ ਪ੍ਰਤੀਨਿਧਤਾ ਕਰਦਿਆਂ ਸ਼ੋਅ ਦੇ ਇੱਕ ਸੀਨ ‘ਚ ਆਪਣੀ ਆਵਾਜ਼ ਦੇਣ ਲਈ ਫ਼ਖ਼ਰ ਮਹਿਸੂਸ ਕਰਦਾ ਹਾਂ।”










