9 ਫ਼ਰਵਰੀ ਨੂੰ ਰਿਲੀਜ਼ ਹੋਵੇਗੀ ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ

ਅਦਾਕਾਰ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫ਼ਿਲਮ ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ ਫ਼ਰਵਰੀ ਮਹੀਨੇ ਦੀ 9 ਤਰੀਕ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਫ਼ਿਲਮ ਦੇ ਦੋਵੇਂ ਮੁੱਖ ਕਲਾਕਾਰਾਂ ਨੇ ਆਪਣੀ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਦਿੱਤੀ। ਇਸ ਮੌਕੇ ਇੰਸਟਾਗ੍ਰਾਮ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਕ੍ਰਿਤੀ ਨੇ ਕਿਹਾ, ”ਇਸ ਵੈਲੇਨਟਾਈਨਜ਼ ਡੇਅ ‘ਤੇ ਇੱਕ ਅਣਹੋਣੀ ਪ੍ਰੇਮ ਕਹਾਣੀ ਦਾ ਆਨੰਦ ਮਾਣੋ।”
ਸ਼ਾਹਿਦ ਨੇ ਵੀ ਆਪਣੇ ਇੰਸਟਾਗ੍ਰਾਮ ਐਕਾਊਂਟ ‘ਤੇ ਫ਼ਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ। ਫ਼ਿਲਮ ਦਾ ਨਾਂ ਗਾਇਕ ਰਾਘਵ ਦੇ ਇਨ੍ਹਾਂ ਬੋਲਾਂ ਵਾਲੇ ਗੀਤ ਦੇ ਆਧਾਰ ‘ਤੇ ਹੀ ਰੱਖਿਆ ਲੱਗਦਾ ਹੈ। ਇਸ ਫ਼ਿਲਮ ਨੂੰ ਇੱਕ ਅਣਹੋਣੀ ਪ੍ਰੇਮ ਕਹਾਣੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਉੱਘੇ ਅਦਾਕਾਰ ਧਰਮਿੰਦਰ ਦੀ ਅਦਾਕਾਰੀ ਵੀ ਮੁੜ ਵੇਖਣ ਨੂੰ ਮਿਲੇਗੀ। ਦਿਨੇਸ਼ ਵਿਜੈ, ਜਯੋਤੀ ਦੇਸ਼ਪਾਂਡੇ ਅਤੇ ਲਕਸ਼ਮਨ ਉਤੇਕਰ ਵਲੋਂ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਅਮਿਤ ਜੋਸ਼ੀ ਅਤੇ ਅਰਾਧਨਾ ਸ਼ਾਹ ਵੱਲੋਂ ਕੀਤਾ ਗਿਆ ਹੈ।