ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ 3 ਕਰੋੜ ਰੁਪਏ ਤੋਂ ਵੀ ਜ਼ਿਆਦਾ ਕੀਮਤ ਦੀ ਲੈਂਬੋਰਗੀਨੀ ਉਰੂਸ ਕਾਰ ਖ਼ਰੀਦੀ ਹੈ। ਲੈਂਬੋਰਗੀਨੀ ਉਰੂਸ ਦੀ ਕੀਮਤ ਭਾਰਤ ‘ਚ 3.15 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਰਤ ‘ਚ ਲਗਯਰੀ ਕਾਰਾਂ ਦੀ ਸੂਚੀ ‘ਚ ਉਰੂਸ ਦਾ ਨਾਂ ਟੌਪ ‘ਤੇ ਰਹਿੰਦਾ ਹੈ ਅਤੇ ਇਸ ਕਾਰ ਨੂੰ ਕਈ ਦਿੱਗਜ ਲੋਕ ਜਿਵੇਂ ਰਣਵੀਰ ਸਿੰਘ, ਸ਼ਾਹਰੁਖ਼ ਦਾ ਬੇਟਾ ਕਾਰਤਿਕ ਆਰੀਅਨ ਅਤੇ ਰੋਹਿਤ ਸ਼ੈੱਟੀ ਪਹਿਲਾਂ ਹੀ ਖ਼ਰੀਦ ਚੁੱਕੇ ਹਨ। ਫ਼ਿਲਹਾਲ, ਸ਼ਹਿਰ ‘ਚ ਰੋਹਤ ਦੀ ਨਵੀਂ ਲੈਂਬੋਰਗੀਨੀ ਉਰੂਸ ਚਰਚਾ ‘ਚ ਹੈ, ਅਤੇ ਇਸ ਵਾਰ ਇਹ ਇੱਕ ਭਾਰਤੀ ਕ੍ਰਿਕਟਰ ਦੀ ਹੈ।
ਰੋਹਿਤ ਸ਼ਰਮਾ ਨੇ ਆਪਣੀ ਨਵੀਂ ਕਾਰ ਮੁੰਬਈ ਤੋਂ ਖ਼ਰੀਦੀ। ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਹ SUV ਬਲੂ ਐਲੀਓਸ ਦੀ ਸ਼ੇਡ ਨਾਲ ਲੈਸ ਹੈ। ਇੰਨਾ ਹੀ ਨਹੀਂ, ਕਾਰ ਦੇ ਪਿੱਛਲੇ ਬੰਪਰ ਸਮੇਤ ਪੂਰੀ ਕਾਰ ਨੂੰ ਨੀਲੇ ਰੰਗ ‘ਚ ਰੰਗਿਆ ਗਿਆ ਹੈ। ਨੀਲਾ ਰੰਗ ਰੋਹਿਤ ਸ਼ਰਮਾ ਦਾ ਪਸੰਦੀਦਾ ਹੈ ਕਿਉਂਕਿ ਇਹ ਪਹਿਲੀ ਵਾਰ ਨਹੀਂ ਜਦੋ ਉਸ ਨੇ ਨੀਲੇ ਰੰਗ ਦੀ ਕਾਰ ਖ਼ਰੀਦੀ ਹੈ। ਉਹ ਪਹਿਲਾਂ ਤੋਂ ਹੀ ਇੱਕ ਨੀਲੇ ਰੰਗ ਦੀ BMW-M5 ਦਾ ਮਾਲਿਕ ਹੈ।












