ਧਰਮਸ਼ਾਲਾ: ਭਾਰਤੀ ਖਿਡਾਰੀ ਸ਼੍ਰੇਅਸ ਅਈਅਰ ਨੇ ਸ਼੍ਰੀ ਲੰਕਾ ਵਿਰੁੱਧ ਯਾਦਗਾਰ T-20 ਸੀਰੀਜ਼ ਖੇਡੀ। ਸ਼੍ਰੇਅਸ ਅਈਅਰ ਨੇ ਤਿੰਨ ਮੈਚਾਂ ‘ਚ ਤਿੰਨ ਅਰਧ ਸੈਂਕੜੇ ਲਗਾਏ। ਇਸ ਦੇ ਨਾਲ ਹੀ ਇੱਕ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣੇ ਦਾ ਭਾਰਤੀ ਰਿਕਾਰਡ ਵੀ ਉਸ ਦੇ ਨਾਂ ਹੋ ਗਿਆ। ਸ਼੍ਰੇਅਸ ਨੇ 3 ਮੈਚਾਂ ‘ਚ 204 ਦੌੜਾਂ ਬਣਾਈਆਂ ਜਿਸ ‘ਚ 20 ਚੌਕੇ ਅਤੇ 7 ਛੱਕੇ ਸ਼ਾਮਿਲ ਸਨ। ਅਜਿਹਾ ਕਰ ਕੇ ਉਸ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡਿਆ ਜਿਸ ਨੇ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਸੀਰੀਜ਼ ‘ਚ 199 ਦੌੜਾਂ ਬਣਾਈਆਂ।
ਸ਼੍ਰੇਅਸ ਅਈਅਰ ਨੇ ਪਹਿਲੇ ਮੈਚ ‘ਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 28 ਗੇਂਦਾਂ ‘ਚ 57 ਦੌੜਾਂ ਬਣਾਈਆਂ ਸਨ। ਇਸ ਮੈਚ ‘ਚ ਰੋਹਿਤ ਨੇ 32 ਗੇਂਦਾਂ ‘ਚ 44 ਤਾਂ ਈਸ਼ਾਨ ਕਿਸ਼ਨ ਨੇ 56 ਗੇਂਦਾਂ ‘ਚ 10 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ ਸਨ। ਭਾਰਤ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ‘ਚ 199 ਦੌੜਾਂ ਬਣਾਈਆਂ। ਜਵਾਬ ‘ਚ ਸ਼੍ਰੀ ਲੰਕਾ ਟੀਮ 137 ਦੌੜਾਂ ‘ਤੇ ਢੇਰ ਹੋ ਗਈ।
ਦੂਜੇ ਮੈਚ ‘ਚ ਸ਼੍ਰੀ ਲੰਕਾ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ‘ਚ 183 ਦੌੜਾਂ ਬਣਾਈਆਂ ਸਨ। ਨਿਸ਼ਾਂਕਾ ਨੇ 53 ਗੇਂਦਾਂ ‘ਚ 11 ਚੌਕੇ ਲਗਾ ਕੇ 75 ਦੌੜਾਂ ਬਣਾਈਆਂ। ਕਪਤਾਨ ਸ਼ਨਾਕਾ ਨੇ ਵੀ 19 ਗੇਂਦਾਂ ‘ਚ 2 ਚੌਕੇ ਅਤੇ 5 ਛੱਕੇ ਲਗਾ ਕੇ 47 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਨੇ 17.1 ਓਵਰ ‘ਚ ਜਿੱਤ ਦਰਜ ਕੀਤੀ ਸੀ। ਇਸ ਦੌਰਾਨ ਸ਼੍ਰੇਅਸ ਨੇ 44 ਗੇਂਦਾਂ ‘ਚ 6 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਸੈਮਸਨ ਨੇ 39 ਤਾਂ ਜਡੇਜਾ ਨੇ 18 ਗੇਂਦਾਂ ‘ਚ 7 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 45 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਨਾਲ ਮੈਚ ਜਿੱਤ ਲਿਆ।
ਤੀਜੇ ਮੈਚ ‘ਚ ਸ਼੍ਰੀ ਲੰਕਾ ਨੇ ਪਹਿਲਾਂ ਖੇਡਦੇ ਹੋਏ ਕਪਤਾਨ ਸ਼ਨਾਕਾ ਨੇ 38 ਗੇਂਦਾਂ ‘ਚ 9 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾ ਕੇ ਸਕੋਰ 147 ਤੱਕ ਪਹੁੰਚਾਇਆ, ਪਰ ਭਾਰਤ ਨੇ ਇੱਕ ਵਾਰ ਫ਼ਿਰ ਤੋਂ ਸ਼੍ਰੇਅਸ ਅਈਅਰ ਦੀਆਂ 73 ਦੌੜਾਂ ਦੀ ਬਦੌਲਤ ਜਿੱਤ ਹਾਸਿਲ ਕਰ ਲਈ।












