ਹਾਜ਼ਮਾ ਵਧਾਉਣ ਦੇ ਘਰੇਲੂ ਉਪਾਅ

thudi-sahat-300x150ਅੱਜ ਦੇ ਸਮੇਂ ‘ਚ ਡਾਈਜੇਸ਼ਨ (ਭੋਜਨ ਨੂੰ ਪਚਾਉਣ) ਦੀ ਸਮੱਸਿਆ ਆਮ ਗੱਲ ਹੈ ਪਰ ਲੋਕ ਹਮੇਸ਼ਾ ਬਦਹਜ਼ਮੀ ਜਾਂ ਅਪਚ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਲਗਾਤਾਰ ਅਪਚ ਦੀ ਸਮੱਸਿਆ ਹੋਣ ਨਾਲ ਪੇਟ ‘ਚ ਅਲਸਰ, ਹਾਰਟ ਬਰਨ, ਫ਼ੈਟੀ ਲੀਵਰ ਅਤੇ ਪਾਚਨ ਤੰਤਰ ‘ਤੇ ਨਾ-ਪੱਖੀ ਅਸਰ ਪਾ ਸਕਦਾ ਹੈ। ਕਈ ਵਾਰ ਓਵਰਇਟਿੰਗ, ਆਇਲੀ ਅਤੇ ਸਪਾਇਸੀ ਫ਼ੂਡ ਦੀ ਵਰਤੋਂ, ਬਹੁਤ ਜ਼ਿਆਦਾ ਤਣਾਅ ਲੈਣ, ਥਕਾਣ ਹੋਣ, ਜ਼ਿਆਦਾ ਡਰਿੰਕ ਅਤੇ ਸਿਗਰਟਨੋਸ਼ੀ ਨਾਲ ਅਪਚ ਹੋ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਤੁਸੀਂ ਆਸਾਨੀ ਨਾਲ ਅਪਚ ਦੀ ਸਮੱਸਿਆ ਨੂੰ ਘਰੇਲੂ ਨੁਸਖਿਆਂ ਨਾਲ ਠੀਕ ਕਰ ਸਕਦੇ ਹੋ।
ਅਦਰਕਂਅਪਚ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਦਰਕ ਇੱਕ ਵਧੀਆ ਚੋਣ ਹੈ। ਇਸ ਨੂੰ ਪੀਸ ਕੇ ਖਾਧਾ ਜਾ ਸਕਦਾ ਹੈ ਜਾਂ ਫ਼ਿਰ ਇਸ ਨੂੰ ਚਾਹ ‘ਚ ਪਾ ਲੈ ਪੀਣਾ ਚਾਹੀਦਾ।
ਤੁਲਸੀਂਤੁਲਸੀ ਦੀਆਂ ਪੱਤੀਆਂ ਬਲੋਟਿੰਗ ਘੱਟ ਕਰਨ ਅਤੇ ਗੈਸ ਨੂੰ ਦੂਰ ਰੱਖਦੀ ਹੈ। 5 ਤੋਂ 6 ਪੱਤੀਆਂ ਨੂੰ ਸਹੀ ਤਰੀਕੇ ਨਾਲ ਧੋ ਕੇ ਇਸ ਦਾ ਪੇਸਟ ਬਣਾਓ। ਇਸ ‘ਚ ਚੁਟਕੀ ਭਰ ਨਮਕ ਅਤੇ ਕਾਲੀ ਮਿਰਚ ਪਾਓ। ਨਾਲ ਹੀ 2 ਤੋਂ 3 ਚਮਚ ਦਹੀਂ ਮਿਲਾਓ। ਦਿਨ ਭਰ ‘ਚ ਇਸ ਪੇਸਟ ਨੂੰ ਦੋ ਤੋਂ ਤਿੰਨ ਵਾਰ ਲਓ।
ਸੌਂਫ਼ਂਇੱਕ ਮੁੱਠੀ ਪਿੱਸੀ ਹੋਈ ਸੌਂਫ਼ ਨੂੰ ਪਾਣੀ ਨਾਲ ਲਓ। ਰੋਜ਼ਾਨਾ ਖਾਣ ਤੋਂ ਬਾਅਦ ਸੌਂਫ਼ ਖਾਣ ਨਾਲ ਡਾਈਜੇਸ਼ਨ ਹੈਲਦੀ ਹੁੰਦਾ ਹੈ। ਤੁਸੀਂ ਚਾਹੋ ਤਾਂ ਸੌਂਫ਼ ਦੇ ਨਾਲ ਕੁਝ ਬੀਜ ਇੰਝ ਹੀ ਚਬਾ ਸਕਦੇ ਹੋ।
ਅਜਵਾਇਨਂਅਪਚ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਜਵਾਇਨ ਦੀ ਵਰਤੋਂ ਕਰਨੀ ਵੀ ਫ਼ਾਇਦੇਮੰਦ ਹੁੰਦਾ ਹੈ। ਖਾਣੇ ਤੋਂ ਬਾਅਦ ਇੱਕ ਪੂਰਾ ਚਮਚ ਅਜਵਾਇਨ ਭਰ ਕੇ, ਉਸ ਨੂੰ ਚਬਾਓ। ਅਜਵਾਇਨ ਨੂੰ ਸੁੱਕੇ ਅਦਰਕ ਨੂੰ ਪੀਸ ਕੇ ਪਾਊਡਰ ਬਣਾ ਕੇ ਇੱਕ ਗਿਲਾਸ ਪਾਣੀ ਦੇ ਨਾਲ ਰੋਜ਼ ਲੈ ਸਕਦੇ ਹੋ।
ਜ਼ੀਰਾਂਇੱਕ ਮੁੱਠੀ ਜ਼ੀਰਾ ਪਾਊਡਰ ਬਣਾ ਲਓ ਅਤੇ ਉਸ ਨੂੰ ਪਾਣੀ ਦੇ ਨਾਲ ਲੈਣ ਨਾਲ ਆਰਾਮ ਮਿਲੇਗਾ। ਤੁਸੀਂ ਚਾਹੋ ਤਾਂ ਜ਼ੀਰੇ ਦੇ ਪਾਊਡਰ ਨੂੰ ਦੁੱਧ ‘ਚ ਪਾ ਕੇ ਉਸ ‘ਚ ਕਾਲੀ ਮਿਰਚ ਮਿਲਾ ਕੇ ਲੈ ਸਕਦੇ ਹੋ। ਬਹੁਤ ਫ਼ਾਇਦਾ ਹੋਵੇਗਾ।
ਬੇਕਿੰਗ ਸੋਡਾਂਬਦਹਜ਼ਮੀ ਤੋਂ ਬਚਣ ਲਈ ਅਪਚ ਸਭ ਤੋਂ ਵਧੀਆ ਟ੍ਰੀਟਮੈਂਟ ਮੰਨਿਆ ਜਾ ਰਿਹਾ ਹੈ। ਇਹ ਐਂਟੀਐਸਿਡ ਦੀ ਤਰ੍ਹਾਂ ਕੰਮ ਕਰਦਾ ਹੈ। ਅੱਧਾ ਚਮਚ ਬੇਕਿੰਗ ਸੋਡੇ ਨੂੰ ਅੱਧੇ ਗਿਲਾਸ ਪਾਣੀ ‘ਚ ਘੋਲ ਕੇ ਲਓ।