ਹਾਈ ਅਲਰਟ : ਜੰਮੂ ਸਮੇਤ ਮੀਰਾਂ ਸਾਹਿਬ ਅਤੇ ਕਟਰਾ ‘ਚ ਸਰਚ ਆਪਰੇਸ਼ਨ ਜਾਰੀ

ਜੰਮੂ— ਪੂੰਛ ‘ਚ ਅੱਤਵਾਦੀਆਂ ਦੀ ਘੁਸਪੈਠ ਦੀ ਖ਼ਬਰ ਤੋਂ ਬਾਅਦ ਮੰਦਿਰਾਂ ਦੇ ਸ਼ਹਿਰ ਜੰਮੂ ‘ਚ ਹਾਈ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ, ਇਸ ਨਾਲ ਹੀ ਧਰਮਨਗਰੀ ਕਟਰਾ ‘ਚ ਹਾਈ ਅਲਰਟ ਕੀਤਾ ਗਿਆ ਹੈ। ਵੈਸ਼ਣੋ ਦੇਵੀ ‘ਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਯਾਤਰੀਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਵਾਹਨਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਉਧਮਪੁਰ ‘ਚ ਵੀ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ ਜੰਮੂ ਦੇ ਮੀਰਾਂ ਸਾਹਿਬ ‘ਚ ਸਵੇਰ ਤੋਂ ਸਰਚ ਆਪਰੇਸ਼ਨ ਚੱਲ ਰਿਹਾ ਹੈ।
ਸਵੇਰ ਤੋਂ ਇਸ ਗੱਲ ਦਾ ਸਮਾਚਾਰ ਮਿਲ ਰਿਹਾ ਹੈ ਕਿ ਪੂੰਛ ਦੇ ਰਸਤੇ ਕੁਝ ਅੱਤਵਾਦੀਆਂ ਨੇ ਘੁਸਪੈਠ ਕੀਤੀ ਹੈ ਅਤੇ ਇਹ ਸਾਰੇ ਸੁਸਾਈਡ ਬੰਬਰ ਹੈ। ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੁਣ ਧਾਰਮਿਕ ਸਥਾਨ ਹੈ। ਸਮਾਚਾਰ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਕਟਰਾ ਅਤੇ ਜੰਮੂ ਦੀ ਸੁਰੱਖਿਆ ਵਧਾਈ ਗਈ ਹੈ। ਐੈੱਸ. ਐੈੱਸ. ਪੀ. ਰਾਜੀਵ ਪਾਂਡੇ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੂੰਛ ਤੋਂ ਕੋਈ ਘੁਸਪੈਠ ਨਹੀਂ ਹੋਈ ਹੈ ਅਤੇ ਬੇਬੁਨਿਆਦ ਹੈ।
ਇਸ ਨਾਲ ਹੀ ਜੰਮੂ ਦੇ ਆਰ. ਐੈੱਸ. ਐੈੱਸ. ਪੁਰਾ ‘ਚ ਸਵੇਰੇ ਤੋਂ ਸਰਚ ਆਪਰੇਸ਼ਨ ਜਾਰੀ ਹੈ। ਡੀ. ਸੀ. ਜੰਮੂ ਰਾਜੀਵ ਰੰਜਨ ਅਤੇ ਐੱਸ. ਐੈੱਸ. ਪੀ. ਸੁਨੀਲ ਗੁਪਤਾ ਮੌਕੇ ‘ਤੇ ਪਹੁੰਚ ਗਏ ਹਨ।