ਸਿਰ ਜਾਂ ਜੋੜਾਂ ‘ਚ ਦਰਦ ਉਠਿਆ ਨਹੀਂ ਕਿ ਤੁਸੀਂ ਪੇਨਕਿਲਰ ਖਾ ਲੈਂਦੇ ਹੋ। ਜੇਕਰ ਹਾਂ ਤਾਂ ਸੰਭਲ ਜਾਓ। ਦਰਦ ਨਿਵਾਰਕ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਨਾਲ ਮੌਤ ਦਾ ਖ਼ਤਰਾ 50 ਫ਼ੀਸਦੀ ਤਕ ਵੱਧ ਸਕਦਾ ਹੈ। ਬ੍ਰਿਟਿਸ਼ ਮੈਡੀਕਲ ਜਨਰਲ ‘ਚ ਪ੍ਰਕਾਸ਼ਿਤ ਇੱਕ ਅਧਿਐਨ ‘ਚ ਇਹ ਚੇਤਾਵਨੀ ਦਿੱਤੀ ਗਈ ਹੈ। ਡੇਨਮਾਰਕ ਸਥਿਤ ਆਰਹੁਸ ਯੂਨੀਵਰਸਿਟੀ ਹਸਪਤਾਲ ਦੇ ਸ਼ੋਧ ਕਰਤਾ ਨੇ 63 ਲੱਖ ਲੋਕਾਂ ‘ਤੇ ਪੈਰਾਸਿਟਾਮੋਲ, ਆਈਬੁਬਰੂਫ਼ੇਨ ਅਤੇ ਡਾਈਕਲੋਫ਼ੇਨੈਕ ਸਹਿਤ ਹੋਰਾਂ ਦਰਦ ਨਿਵਾਰਕ ਦਵਾਈਆਂ ਦੇ ਮਾੜੇ ਪ੍ਰਭਾਵ ਜਾਂਚੇ।
ਉਨ੍ਹਾਂ ਨੇ ਪਾਇਆ ਕਿ ਸਟੀਰੌਇਡ ਸਹਿਤ ਇਹ ਦਵਾਈਆਂ ਸ਼ਰੀਰ ‘ਚੋਂ ਪਾਣੀ ਅਤੇ ਸੋਡੀਅਮ ਕੱਢਣ ਦੀ ਰਫ਼ਤਾਰ ਹੌਲੀ ਕਰ ਦਿੰਦੀਆਂ ਹਨ। ਇਸ ਨਾਲ ਖ਼ੂਨ ਦਾ ਪ੍ਰਵਾਹ ਤੇਜ਼ ਹੋ ਜਾਂਦਾ ਹੈ, ਨਾਲ ਹੀ ਅੰਗਾਂ ਨੂੰ ਖ਼ੂਨ ਪਹੁੰਚਾਉਣ ‘ਚ ਜ਼ਿਆਦਾ ਦਬਾਅ ਪੈਣ ਕਾਰਨ ਧਮਨੀਆ ਦੇ ਫ਼ੱਟਣ ਅਤੇ ਵਿਅਕਤੀ ਦੇ ਹਾਰਟ ਅਟੈਕ ਅਤੇ ਸਟ੍ਰੋਕ ਦਾ ਸ਼ਿਕਾਰ ਹੋਣ ਦਾ ਖ਼ਤਰਾ ਵਧਦਾ ਰਹਿੰਦਾ ਹੈ।
ਅਧਿਐਨ ‘ਚ ਇਹ ਵੀ ਦੇਖਿਆ ਗਿਆ ਹੈ ਕਿ ਦਰਦ ਨਿਵਾਰਕ ਦਵਾਈਆਂ ਬਲੱਡ ਪ੍ਰੈਸ਼ਰ ਘਟਾਉਣ ‘ਚ ਵਰਤੇ ਜਾਣ ਵਾਲੀ ਦਵਾਈਆਂ ਨੂੰ ਬੇਅਸਰ ਕਰਦੀ ਹੈ। ਮੁਖ ਸੋਧਕਰਤਾ ਮਾਰਟਿਨ ਸ਼ਿਮਿਤ ਮੁਤਾਬਿਕ, ਦਰਦ ਨਿਵਾਰਕ ਦਵਾਈਆਂ ਦਿਲ ਦੀ ਧੜਕਣ ਨੂੰ ਅਨਿਯੰਤਰਿਤ ਕਰਦੀ ਹੈ। ਇਸ ਨਾਲ ਵਿਅਕਤੀ ਨੂੰ ਬੇਚੈਨੀ, ਘਬਰਾਹਟ, ਛਾਤੀ ‘ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਇਹ ਵੀ ਹਨ ਨੁਕਸਾਨ
– ਪੈਰਾਸਿਟਾਮੋਲ, ਆਈਬੁਬਰੂਫ਼ੇਨ ਅਤੇ ਡਾਈਕਲੋਫ਼ੇਨੈਕ ਨਾਲ ਲੈਸ ਦਵਾਈਆਂ ਕਿਡਨੀ ਦੀ ਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ।
– ਸ਼ਰੀਰ ‘ਚ ਪਾਣੀ ਸੋਡੀਅਮ ਦਾ ਪੱਧਰ ਵਧਣ ਨਾਲ ਖ਼ੂਨ ਦਾ ਪ੍ਰਭਾਵ ਤੇਜ਼ ਹੁੰਦਾ ਹੈ ਅਤੇ ਨਸ ਫ਼ਟਣ ਦੀ ਸੰਭਾਵਨਾ ਵੀ ਰਹਿੰਦੀ ਹੈ।
– ਬਲੱਡ ਪ੍ਰੈਸ਼ਰ ਘੱਟਣ ‘ਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਦਵਾਈਆਂ ਨੂੰ ਵੀ ਬੇਅਸਰ ਕਰਦੀਆਂ ਹਨ ਦਰਦ ਨਿਵਾਰਕ ਦਵਾਈਆਂ।
ਦਰਦ ਤੋਂ ਰਾਹਤ ਦਿਵਾਉਂਦੀਆਂ ਹਨ ਇਹ ਪੰਜ ਚੀਜ਼ਾਂ
ਹਲਦੀ: ਫ਼੍ਰੀ-ਰੈਡਿਕਲਜ਼ ਨੂੰ ਖ਼ਤਮ ਕਰਨ ਵਾਲੀ ਹਲਦੀ ਦੀ ਵਰਤੋਂ ਦਰਦ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ।
ਲੌਂਗ: ਦੰਦਾਂ ‘ਚ ਦਰਦ ਹੋਣ ‘ਤੇ ਲੌਂਗ ਦੀ ਵਰਤੋਂ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਬੌਡੀ ਪੇਨ ਨੂੰ ਦੂਰ ਕਰਨ ਲਈ ਵੀ ਇਹ ਬਿਹਤਰੀਨ ਕੁਦਰਤੀ ਤਰੀਕਾ ਹੈ।
ਅਦਰਕ: ਅਦਰਕ ‘ਚ ਦਰਦ ਦਾ ਸਿਗਨਲ ਦਿਮਾਗ਼ ਤਕ ਪਹੁੰਚਾਉਣ ਵਾਲੇ ਐਨਜ਼ਾਈਮ ਦੀ ਕਿਰਿਆ ਨੂੰ ਬਾਧਿਤ ਕਰਨ ਵਾਲੇ ਯੋਗਿਕ ਮੌਜੂਦ ਹੁੰਦੇ ਹਨ।
ਬਾਦਾਮ: ਓਮੈਗਾ-3 ਫ਼ੈਟੀ ਐਸਿਡ ਮਾਸਪੇਸ਼ੀਆਂ ‘ਚ ਦਰਦ, ਸੋਜ, ਖਿਚਾਅ ਦਾ ਸਬਬ ਬਣਨ ਵਾਲੇ ਰਸਾਇਣਾਂ ਨੂੰ ਖ਼ਤਮ ਕਰਦਾ ਹੈ।
ਬਰਫ਼ ਜਾਂ ਗਰਮ ਪਾਣੀ ਦੀ ਸਿਕਾਈ: ਜੋੜਾਂ ਜਾਂ ਮਾਸਪੇਸ਼ੀਆਂ ਦਾ ਦਰਦ ਹੋਣ ‘ਤੇ ਬਰਫ਼ ਜਾਂ ਗਰਮ ਪਾਣੀ ਦੀ ਸਿਕਾਈ ਕਰੋ। ਇਹ ਨਸਾਂ ‘ਚ ਖ਼ੂਨ ਦਾ ਪ੍ਰਵਾਹ ਸੁਚਾਰੂ ਬਣਾ ਕੇ ਦਰਦ ਨੂੰ ਘੱਟ ਕਰਦੀ ਹੈ।










