ਹਰਿਆਣਾ-ਪੰਜਾਬ ਹੱਦ ਤੇ ਡੱਬਵਾਲੀ ਵਿਖੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ

Image Courtesy :jagbani(punjabkesari)

ਸ੍ਰੀ ਮੁਕਤਸਰ ਸਾਹਿਬ : ਦਿੱਲੀ ਵਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਪੰਜਾਬ-ਹਰਿਆਣਾ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਲੱਗਦੇ ਡੱਬਵਾਲੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ।
ਸ੍ਰੀ ਮੁਕਤਸਰ ਸਾਹਿਬ-ਡੱਬਵਾਲੀ ਮਾਰਗ ਤੇ ਵੱਡੀ ਗਿਣਤੀ ਹਰਿਆਣਾ ਪੁਲਸ ਫੋਰਸ ਲਾ ਕੇ ਅਤੇ ਬੈਰੀਕੈਡ ਲਾ ਪੂਰੀ ਤਰ੍ਹਾਂ ਹੱਦ ਨੂੰ ਸੀਲ ਕਰ ਦਿੱਤਾ ਗਿਆ।ਇਸੇ ਤਰ੍ਹਾਂ ਬਠਿੰਡਾ-ਡੱਬਵਾਲੀ ਮਾਰਗ ਤੇ ਵੀ ਕਿਸਾਨ ਵੱਡੀ ਗਿਣਤੀ ‘ਚ ਪਹੁੰਚੇ ਹੋਏ ਹਨ। ਕਿਸਾਨਾਂ ਨੇ ਬਠਿੰਡਾ ਡੱਬਵਾਲੀ ਮਾਰਗ ਤੇ ਡੱਬਵਾਲੀ ਵਿਖੇ ਪੱਕਾ ਮੋਰਚਾ ਲਾ ਲਿਆ। ਇਸ ਦੌਰਾਨ ਵੱਡੀ ਗਿਣਤੀ ‘ਚ ਜਿਥੇ ਪੰਜਾਬ ਦੇ ਕਿਸਾਨ ਪਹੁੰਚੇ ਹੋਏ ਹਨ ਉਥੇ ਹੀ ਹਰਿਆਣਾ ਕਿਸਾਨ ਏਕਤਾ ਦੇ ਬੈਨਰ ਹੇਠ ਹਰਿਆਣਾ ਦੇ ਕਿਸਾਨ ਵੀ ਪਹੁੰਚੇ ਹੋਏ ਹਨ।
News Credit :jagbani(punjabkesari)