ਹਰਿਆਣਾ ਦੇ ਰਾਜਪਾਲ ਸੋਲੰਕੀ ਨੇ ਕੀਤੀ ਰਾਜਨਾਥ ਨਾਲ ਮੁਲਾਕਾਤ, ਇਸ ਮੁੱਦੇ ”ਤੇ ਕੀਤੀ ਚਰਚਾ

4ਨਵੀਂ ਦਿੱਲੀ : ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੋਹਾਂ ਸੂਬਿਆਂ ਅਤੇ ਚੰਡੀਗੜ੍ਹ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 20 ਮਿੰਟ ਦੀ ਇਸ ਮੁਲਾਕਾਤ ਦੌਰਾਨ ਸੋਲੰਕੀ ਨੇ ਹਰਿਆਣਾ ਅਤੇ ਪੰਜਾਬ ‘ਚ ਸੋਕੇ ਵਰਗੀ ਸਥਿਤੀ ਸਮੇਤ ਮੌਜੂਦਾ ਹਲਾਤਾਂ ਬਾਰੇ ਗ੍ਰਹਿ ਮੰਤਰੀ ਨੂੰ ਜਾਣੂ ਕਰਵਾਇਆ। ਸੰਘ ਸ਼ਾਸਿਤ ਖੇਤਰ ਚੰਡੀਗੜ੍ਹ ਦੇ ਪ੍ਰਸ਼ਾਸਕ ਸੋਲੰਕੀ ਅਤੇ ਗ੍ਿਰਹ ਮੰਤਰੀ ਨੇ ਚੰਡੀਗੜ੍ਹ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਚੰਡੀਗੜ੍ਹ ਸਿੱਧੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੰਟਰੋਲ ਵਿਚ ਕੰਮ ਕਰਦਾ ਹੈ।