ਹਥਿਆਰਬੰਦ ਬਲ ਝੰਡਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦਾ ਸੰਦੇਸ਼

9ਨਵੀਂ ਦਿੱਲੀ:  ਹਥਿਆਰਬੰਦ ਬਲ ਝੰਡਾ ਦਿਵਸ ਦੀ ਪੂਰਵ ਸੰਧਿਆ ਮੌਕੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਇਹ ਸੰਦੇਸ਼ ਜਾਰੀ ਕੀਤਾ ਹੈ।ਆਪਣੇ ਸੁਨੇਹੇ ਵਿੱਚ ਰਾਸ਼ਟਰਪਤੀ ਨੇ ਕਿਹਾ ਹੈ,”ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਹਥਿਆਰਬੰਦ ਬਲ ਝੰਡਾ ਦਿਵਸ-2015, 7 ਦਸੰਬਰ, 2015 ਨੂੰ ਮਨਾਇਆ ਜਾ ਰਿਹਾ ਹੈ।ਇਹ ਦਿਹਾੜਾ ਸਾਨੂੰ ਹਥਿਆਰਬੰਦ ਫੌਜਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਯਾਦ ਕਰਵਾਉਂਦਾ ਹੈ, ਜਿਨ੍ਹਾਂ  ਦਾ ਸਾਡੀ ਮਾਤਭੂਮੀ ਪ੍ਰਤੀ ਮਹਾਨ ਯੋਗਦਾਨ ਹੈ। ਸਾਡੀਆਂ ਹਥਿਆਰਬੰਦ ਫ਼ੌਜਾਂ  ਜੰਗ ਅਤੇ ਅਮਨ ਦੋਵੇਂ ਵੇਲੇ ਮਹਾਨ ਵਿਲੱਖਣਤਾ ਨਾਲ ਰਾਸ਼ਟਰ ਦੀ ਸੇਵਾ ਕਰਦੀਆਂ  ਰਹੀਆਂ  ਹਨ।,  ਉਨ੍ਹਾਂ  ਨੂੰ ਜੋ ਵੀ ਕੰਮ ਸੌਂਪਿਆ ਗਿਆਹੈ, ਉਨ੍ਹਾਂ  ਨੇ ਉਹ ਸਦਾ ਸ਼ਾਨਦਾਰ ਢੰਗ ਨਾਲ ਅਤੇ ਉੱਚ ਪੇਸ਼ੇਵਰਾਨਾ ਮਾਪਦੰਡਾਂ  ਦਾ ਪੂਰਾ ਖ਼ਿਆਲ ਰਖਦਿਆਂ  ਸੰਪੰਨ ਕੀਤਾ ਹੈ। ਸਾਡੇ ਹਥਿਆਰਬੰਦ ਬਲਾਂ  ਨੇ ਸਾਡੀ ਖੇਤਰੀ ਅਖੰਡਤਾ ਦੀ ਰਾਖੀ ਨੂੰ ਯਕੀਨੀ ਬਣਾਇਆ ਹੈ, ਉਹ ਦਹਿਸ਼ਤਗਰਦੀ ਦੇ ਖ਼ਤਰੇ ਨਾਲ ਵੀ ਜੂਝੇ ਹਨ ਅਤੇਕੁਦਰਤੀ ਆਫ਼ਤਾਂ  ਦੇ ਸਮੇਂ ਵੀ ਉਨ੍ਹਾਂ  ਸਦਾ ਰਾਹਤ ਪਹੁੰਚਾਈ ਹੈ।
ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਬਹਾਦਰ ਫ਼ੌਜੀ ਜਵਾਨਾਂ  ਨੂੰ ਆਦਰ ਸਹਿਤ ਯਾਦ ਕਰਦੇ ਹਨ, ਜਿਨ੍ਹਾਂ  ਨੇ ਆਪਣਾ ਫ਼ਰਜ਼ ਨਿਭਾਉਂਦਿਆਂ  ਆਪਣੀਆਂ  ਮਹਾਨ ਕੁਰਬਾਨੀਆਂ  ਦਿੱਤੀਆਂ  ਅਤੇ ਉਹ ਸਦਾ ਰਾਸ਼ਟਰ ਦਾ ਮਾਣ ਬਣੇ ਰਹਿਣਗੇ ।। ਉਹ ਸਮੂਹ ਨਾਗਰਿਕਾਂ  ਨੂੰ ਸੱਦਾਦਿੰਦੇ ਹਨ ਕਿ ਉਹ ਜੰਗੀ ਸ਼ਹੀਦ ਫ਼ੌਜੀ ਜਵਾਨਾਂ  ਦੀਆਂ  ਵਿਧਵਾਵਾਂ , ਵਿਕਲਾਂ ਗ ਹੋ ਚੁੱਕੇ  ਰੱਖਿਆ ਸੈਨਿਕਾਂ , ਸਾਬਕਾ ਫ਼ੌਜੀਆਂ  ਅਤੇ ਉਨ੍ਹਾਂ ਦੇ ਪਰਿਵਾਰਾਂ  ਦੇ ਮੁੜ ਵਸੇਬੇ ਲਈ ਅੱਗੇ ਆ ਕੇ ਮਦਦ ਕਰਨ। ਉਨ੍ਹਾਂ ਨੇ ਂ ਝੰਡਾ ਦਿਵਸ ਜਸ਼ਨਾਂ  ਦੀ ਸਫ਼ਲਤਾ ਦੀ ਕਾਮਨਾ ਵੀ ਕੀਤੀ।