ਸੰਨਿਆਸ ਤੋਂ ਬਾਅਦ ਡੀਵਿਲੀਅਰਜ਼ ਨੇ ਖੇਡੀ ਧਮਾਕੇਦਾਰ ਪਾਰੀ

ਜਲੰਧਰ ਂ ਛੇ ਮਹੀਨੇ ਪਹਿਲਾਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਦੱਖਣੀ ਅਫ਼ਰੀਕਾ ਦੇ ਧਾਕੜ ਬੱਲੇਬਾਜ਼ ਏ. ਬੀ. ਡੀਵਿਲੀਅਰਜ਼ ਜਲਦੀ ਹੀ ਮਜਾਂਸੀ ਸੁਪਰ ਲੀਗ ‘ਚ ਫ਼ਿਰ ਤੋਂ ਆਪਣਾ ਜਲਵਾ ਦਿਖਾਵੇਗਾ। ਹਾਲਾਂਕਿ ਡੀਵਿਲੀਅਰਸ ਦੀ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਅਭਿਆਸ ਮੈਚ ਦੌਰਾਨ ਖੇਡੀ ਗਈ ਇੱਕ ਧਮਾਕੇਦਾਰ ਪਾਰੀ ਚਰਚਾ ‘ਚ ਆ ਗਈ ਹੈ। ਡੀਵਿਲੀਅਰਜ਼ ਨੇ ਤਸ਼ੇਵਜ ਸਪਾਰਟਨ ਵਲੋਂ ਖੇਡਦੇ ਹੋਏ ਸਿਰਫ਼ 31 ਗੇਂਦਾਂ ‘ਚ 93 ਦੌੜਾਂ ਬਣਾਈਆਂ। ਡੀਵਿਲੀਅਰਜ਼ ਦੀ ਇਸ ਧਮਾਕੇਦਾਰ ਪਾਰੀ ਦੇ ਦੌਰਾਨ ਉਸ ਦੀ ਟੀਮ ਨੇ ਜੋਜੀ ਸਟਾਰਜ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ।
ਲਗਭਗ ਛੇ ਮਹੀਨਿਆਂ ਬਾਅਦ ਮੈਦਾਨ ‘ਚ ਆਏ ਡੀਵਿਲੀਅਰਜ਼ ਨੇ ਪਹਿਲੀ ਹੀ ਗੇਂਦ ਨੂੰ ਸ਼ਾਨਦਾਰ ਸਟ੍ਰੇਟ ਸ਼ਾਟ ਖੇਡਦੇ ਹੋਏ ਬਾਊਂਡਰੀ ਤੋਂ ਬਾਹਰ ਭੇਜ ਦਿੱਤਾ। ਲੀ ਨੇ ਆਪਣੇ 4 ਓਵਰਾਂ ‘ਚ 50 ਦੌੜਾਂ ਦਿੱਤੀਆਂ। ਡੀਵਿਲੀਅਰਜ਼ ਦੀ ਇਸ ਪਾਰੀ ਦੀ ਬਦੌਲਤ ਉਸ ਦੀ ਟੀਮ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 217 ਦੌੜਾਂ ਬਣਾਈਆਂ।