ਮੁੰਬਈ – ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਨ ਡੇ ਟੀਮ ਵਿੱਚ ਹੁਣ ਕੋਈ ਛੇੜਛਾੜ ਅਤੇ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫ਼ਰੀਕਾ ਵਿਰੁੱਧ 5 ਜੂਨ ਨੂੰ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਭਾਰਤ ਨੇ ਸਿਰਫ਼ 13 ਮੈਚ ਹੋਰ ਖੇਡਣੇ ਹਨ। ਸ਼ਾਸਤਰੀ ਨੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਤੋਂ ਉਨ੍ਹਾਂ 15 ਖਿਡਾਰੀਆਂ ਨਾਲ ਹੀ ਖੇਡਣਗੇ ਜਿਨ੍ਹਾਂ ਦੇ ਵਿਸ਼ਵ ਕੱਪ ਲਈ ਬ੍ਰਿਟੇਨ ਜਾਣ ਦੀ ਸੰਭਾਵਨਾ ਹੈ। ਸ਼ਾਸਤਰੀ ਨੇ ਇੱਥੇ ਕਿਹਾ, ”ਬਦਲਾਅ ਦਾ ਸਮਾਂ ਖ਼ਤਮ ਹੋ ਗਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣਾ ਧਿਆਨ ਦੇਣ ਅਤੇ ਇੱਕ ਇਕਾਈ ਦੇ ਰੂਪ ਵਿੱਚ ਖੇਡਣ। ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਖਿਡਾਰੀ ਹੁਣ ਸੱਟਾਂ ਤੋਂ ਬਚੇ ਰਹਿਣਗੇ, ਅਤੇ ਸਾਨੂੰ ਹੋਰ ਖਿਡਾਰੀਆਂ ਵੱਲ ਨਹੀਂ ਦੇਖਣਾ ਪਵੇਗਾ।”











