
ਸੰਗਰੂਰ : ਸਿਵਲ ਸਰਜਨ ਸੰਗਰੂਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਦੀ ਰਿਪੋਰਟ ਲੈਣ ਤੋਂ ਬਾਅਦ ਉਹ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਦਾਖਲ ਹੋ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਬਰਨਾਲਾ ਨੇ ਸੰਗਰੂਰ ਦੇ ਚਾਰਜ ਸੰਭਾਲਿਆ। ਸਿਵਲ ਸਰਜਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਸਿਵਲ ਸਰਜਨ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੇ ਟੈਸਟ ਕੀਤੇ ਜਾਣਗੇ।
ਦੂਜੇ ਪਾਸੇ ਪਿੰਡ ਝੁਨੇਰ ਵਿਖੇ ਰਹਿ ਰਹੇ ਇਕ ਪੁਲਸ ਅਫ਼ਸਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ਲੁਧਿਆਣਾ ਜ਼ਿਲ੍ਹੇ ਵਿਚ ਪੁਲਸ ਵਿਭਾਗ ਨੌਕਰੀ ਕਰਦਾ ਹੈ ਅਤੇ ਕੋਵਿਡ-19 ਦੌਰਾਨ ਡਿਊਟੀ ਕਰਨ ਕਰਕੇ ਹੀ ਉਸਦਾ ਟੈਸਟ ਹੋਇਆ ਹੈ, ਜਿਸ ਦੀ ਲੁਧਿਆਣਾ ਤੋਂ ਰਿਪੋਰਟ ਅਨੁਸਾਰ ਉਸਨੂੰ ਪਾਜ਼ੇਟਿਵ ਪਾਇਆ ਗਿਆ ਹੈ।
News Credit :jagbani(punjabkesar)















