ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ‘ਚ ਦੁਨੀਆ ਭਰ ਤੋਂ ਆਉਣ ਵਾਲੀਆਂ ਸੰਗਤਾਂ ਲਈ ਫ੍ਰੀ ਵਾਈ-ਫਾਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਅਤੇ ਪਰਿਕਰਮਾ ਨੂੰ ਛੱਡ ਕੇ ਇਸ ਦੇ ਨੇੜੇ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਦਫਤਰਾਂ, ਸਰਾਵਾਂ ‘ਚ ਇਹ ਸਹੂਲਤ ਸੰਗਤਾਂ ਨੂੰ ਮਿਲੇਗੀ।
ਇਸ ਤਰ੍ਹਾਂ ਕਰੋ ਕੁਨੈਕਟ
ਸ੍ਰੀ ਦਰਬਾਰ ਸਾਹਿਬ ‘ਚ ਦਿੱਤੇ ਗਏ ਵਾਈ-ਫਾਈ ਇੰਟਰਨੈੱਟ ਨੂੰ ਬੇਹੱਦ ਆਸਾਨੀ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਯੂਜ਼ਰ ਨੂੰ ਵਾਈ-ਫਾਈ ਕੁਨੈਕਟ ਕਰਨ ਲਈ ਇਕ ਐਸ. ਐਮ. ਐਸ. CONNECT ਲਿੱਖ ਕੇ 96534-44555 ‘ਤੇ ਭੇਜਣਾ ਹੋਵੇਗਾ, ਮੈਸੇਜ ਭੇਜਦੇ ਹੀ ਯੂਜ਼ਰ ਨੂੰ ਪਾਸਵਰਡ ਮਿਲ ਜਾਵੇਗਾ।
ਵਾਈ-ਫਾਈ ਦੀ ਸਹੂਲਤ ਦੇਣ ਵਾਲੀ ਕੰਪਨੀ ਦੇ ਡਾਇਰੈਕਟਰ ਨੇ ਦੱਸਿਆ ਕਿ ਇੰਟਰਨੈੱਟ ਅਕਸੈਸ ਮਿਲਣ ਨਾਲ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਖ-ਵੱਖ ਸਰਵੀਸਿਜ਼ ਲਈ ਵੀ ਫ੍ਰੀ ਇੰਟਰਨੈੱਟ ਉਪਲੱਬਧ ਹੋਵੇਗਾ, ਜਿਸ ਵਿਚ ਰੇਲ ਬੁਕਿੰਗ ਯਾਤਰਾ, ਬੈਂਕਿੰਗ ਟ੍ਰਾਂਜ਼ੈਕਸ਼ਨ ਆਦਿ ਸ਼ਾਮਲ ਹਨ।














