ਪਾਕਿ ਗਿਣ ਰਿਹੈ ਆਪਣੇ ਆਖਰੀ ਸਾਹ : ਯੋਗੀ ਆਦਿਤਯਾਨਾਥ

7ਗੌਂਡਾ— ਭਾਜਪਾ ਦੇ ਗੌਰਖਪੁਰ ਤੋਂ ਐੱਮ. ਪੀ. ਯੋਗੀ ਆਦਿਤਯਾਨਾਥ ਨੇ ਕਿਹਾ ਹੈ ਕਿ ਪਾਕਿਸਤਾਨ ਹੁਣ ਆਪਣੇ ਆਖਰੀ ਸਾਹ ਗਿਣ ਰਿਹਾ ਹੈ। ਸਵਾਮੀ ਨਾਰਾਇਣ ਛਪੀਆ ਮੰਦਰ ਕੰਪਲੈਕਸ ਵਿਖੇ 9 ਦਿਨ ਤੱਕ ਚੱਲਣ ਵਾਲੇ ਇਕ ਉਤਸਵ ਦੇ ਉਦਘਾਟਨ ਪਿੱਛੋਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਹਿਜਤਾ ਅਤੇ ਸੰਵੇਦਨਸ਼ੀਲਤਾ ਕਾਰਨ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦੁਨੀਆ ਵਿਚ ਅਲੱਗ-ਥਲੱਗ ਹੋ ਗਿਆ ਹੈ। ਉਹ ਆਪਣੇ ਆਖਰੀ ਸਾਹ ਗਿਣ ਰਿਹਾ ਹੈ ਅਤੇ ਜਲਦੀ ਹੀ ਉਸਦੇ 3 ਟੋਟੇ ਹੋ ਜਾਣਗੇ।