ਬੌਲੀਵੁਡ ਨਿਰਮਾਤਾ ਮਰਹੂਮ ਅਭਿਨੇਤਰੀ ਸ੍ਰੀਦੇਵੀ ‘ਤੇ ਬਾਇਓਪਿਕ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਵਿਦਿਆ ਇਸ ਵਿੱਚ ਕੰਮ ਕਰਨਾ ਚਾਹੁੰਦੀ ਹੈ …
ਹਿੰਦੀ ਫ਼ਿਲਮਾਂ ‘ਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਅਭਿਨੇਤਰੀ ਵਿਦਿਆ ਬਾਲਨ ਸਕ੍ਰੀਨ ‘ਤੇ ਮਰਹੂਮ ਅਭਿਨੇਤਰੀ ਸ੍ਰੀਦੇਵੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਸ੍ਰੀਦੇਵੀ ਦੀ ਮੌਤ ਤੋਂ ਬਾਅਦ ਉਸ ਦੀ ਜ਼ਿੰਦਗੀ ‘ਤੇ ਬਾਇਓਪਿਕ ਬਣਾਉਣ ਦੀ ਚਰਚਾ ਕੁੱਝ ਸਮੇਂ ਤੋਂ ਚੱਲ ਰਹੀ ਹੈ। ਜਦੋਂ ਵਿਦਿਆ ਤੋਂ ਸ੍ਰੀਦੇਵੀ ਦਾ ਰੋਲ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਸ੍ਰੀਦੇਵੀ ਦੀ ਬਾਇਓਪਿਕ ‘ਚ ਕੰਮ ਕਰਨ ਨੂੰ ਤਿਆਰ ਹੈ। ਇਸ ਲਈ ਕਾਫ਼ੀ ਹਿੰਮਤ ਦੀ ਜ਼ਰੂਰਤ ਹੈ, ਪਰ ਸ੍ਰੀਦੇਵੀ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ਉਹ ਅਜਿਹਾ ਕਰ ਸਕਦੀ ਹੈ।
ਵਿਦਿਆ ਨੇ ਹੁਣ ਤਕ ਕਈ ਫ਼ਿਲਮਾਂ ‘ਚ ਬੋਲਡ ਭੂਮਿਕਾ ਨਿਭਾਈ ਹੈ। ਜਦੋਂ ਉਸ ਨੂੰ ਬੋਲਡ ਰੋਲ ਨਿਭਾਉਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਇਸ ਭਾਵਨਾ ਨਾਲ ਵੱਡੀ ਹੋਈ ਹੈ ਕਿ ਉਹ ਜ਼ਿੰਦਗੀ ‘ਚ ਸਭ ਤੋਂ ਅਹਿਮ ਇਨਸਾਨ ਖ਼ੁਦ ਹੈ ਅਤੇ ਉਸ ਨੂੰ ਲਗਦਾ ਹੈ ਕਿ ਇਸ ਭਾਵਨਾ ਨਾਲ ਕਾਫ਼ੀ ਆਤਮਿਕ ਬਲ ਮਿਲਦਾ ਹੈ। ਜਦੋਂ ਉਸ ਨੂੰ ਇਸ਼ਕੀਆ ਫ਼ਿਲਮ ਦੀ ਪੇਸ਼ਕਸ਼ ਮਿਲੀ ਸੀ ਤਾਂ ਉਸ ਨੂੰ ਲਗਾ ਸੀ ਕਿ ਬਹੁਤ ਘੱਟ ਫ਼ਿਲਮਾਂ ‘ਚ ਔਰਤਾਂ ਨੂੰ ਅਜਿਹੇ ਰੋਲ ਦੀ ਪੇਸ਼ਕਸ਼ ਮਿਲਦੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਰਿਲੀਜ਼ ਹੋਈ NTR ਦੀ ਬਾਇਓਪਿਕ ‘ਚ ਰਕੁਲ ਪ੍ਰੀਤ ਸਿੰਘ ਨੇ ਸ੍ਰੀਦੇਵੀ ਦੀ ਭੂਮਿਕਾ ਬਾਖ਼ੂਬੀ ਨਿਭਾਈ ਸੀ। ਇਸ ਕਿਰਦਾਰ ‘ਚ ਰਕੁਲ ਵੀ ਬਿਲਕੁਲ ਸ੍ਰੀਦੇਵੀ ਵਰਗੀ ਨਜ਼ਰ ਆਈ ਸੀ। ਇਹ ਫ਼ਿਲਮ ਤੇਲਗੂ ਭਾਸ਼ਾ ‘ਚ ਬਣੀ ਸੀ। ਇਸ ‘ਚ ਵਿਦਿਆ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਸਮੇ੬ ਵਿਦਿਆ ਅਕਸ਼ੈ ਦੀ ਫ਼ਿਲਮ ਮਿਸ਼ਨ ਮੰਗਲ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।







