ਕਰਨਾਲ—ਲੋਕ ਅਕਸਰ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਮਿਲਣ ਅਤੇ ਫੋਟੋ ਖਿਚਵਾਉਣ ਲਈ ਉਤਸ਼ਾਹਿਤ ਰਹਿੰਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਬੁਰੇ ਅਨੁਭਵ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦਾ, ਜਿੱਥੇ ਕਰਨਾਲ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣੇ ਇੱਕ ਸਮਰਥਕ ਨੂੰ ਉਸ ਸਮੇਂ ਝਿੜਕ ਦਿੱਤਾ ਜਦੋਂ ਉਹ ਉਸ ਨਾਲ ਸੈਲਫੀ ਲੈਣ ਲੱਗਾ। ਇਸ ਦਾ ਇੱਕ ਵੀਡੀਓ ਵੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਮਨੋਹਰ ਲਾਲ ਖੱਟੜ ਕਰਨਾਲ ‘ਚ ਇੱਕ ਪ੍ਰੋਗਰਾਮ ‘ਚ ਪਹੁੰਚੇ, ਜਿੱਥੇ ਲੋਕਾਂ ਦਾ ਸਵਾਗਤ ਸਵੀਕਾਰ ਕਰਦੇ ਹੋਏ ਜਾ ਰਹੇ ਸੀ ਤਾਂ ਉਸ ਸਮੇਂ ਇੱਕ ਨੌਜਵਾਨ ਨੇ ਆ ਕੇ ਮੁੱਖ ਮੰਤਰੀ ਦੇ ਪੈਰੀ ਹੱਥ ਲਾਇਆ ਅਤੇ ਫਿਰ ਸੈਲਫੀ ਲੈਣ ਲਈ ਫੋਨ ਅੱਗੇ ਕਰ ਦਿੱਤਾ ਤਾਂ ਉਸ ਸਮੇਂ ਮੁੱਖ ਮੰਤਰੀ ਖੱਟੜ ਨੇ ਹੱਥ ਮਾਰ ਕੇ ਫੋਨ ਪਾਸੇ ਕਰ ਦਿੱਤਾ ਤੇ ਨੌਜਵਾਨ ਨੂੰ ਝਿੜਕਦਿਆਂ ਧੱਕਾ ਮਾਰ ਕੇ ਪਿੱਛੇ ਕਰ ਦਿੱਤਾ। ਖੱਟੜ ਦੇ ਨਾਲ ਚੱਲ ਰਹੇ ਲੋਕਾਂ ਨੇ ਨੌਜਵਾਨ ਨੂੰ ਆਰਾਮ ਨਾਲ ਪਿੱਛੇ ਕਰ ਦਿੱਤਾ। ਦੱਸ ਦੇਈਏ ਕਿ ਮੁੱਖ ਮੰਤਰੀ ਖੱਟੜ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਸਗੋਂ ਇਸ ਤੋਂ ਪਹਿਲਾਂ ਵੀ ਆਪਣਾ ਗੁੱਸਾ ਮੀਡੀਆ ਕਰਮਚਾਰੀਆਂ ‘ਤੇ ਵੀ ਉਤਾਰ ਚੁੱਕੇ ਹਨ।















