ਸੈਕਰੇਡ ਗੇਮਜ਼ ਦੀ ਅਦਾਕਾਰਾ ਐਲਨਾਜ਼ ਨੌਰੋਜ਼ੀ ਨੇ ਅਨਾਥ ਬੱਚਿਆਂ ਨੂੰ ਦਾਨ ਕੀਤੇ ਕੱਪੜੇ

ਹਾਲ ਹੀ ‘ਚ ਸੁਪਰਹਿੱਟ ਹੋਈ ਵੈੱਬ ਸੀਰੀਜ਼ ਸੈਕਰੇਡ ਗੇਮਸਜ਼ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡਣ ਵਾਲੀ ਅਭਿਨੇਤਰੀ ਐਲਨਾਜ਼ ਨੌਰੋਜ਼ੀ ਨੇ ਗ਼ਰੀਬ ਅਨਾਥ ਬੱਚਿਆਂ ਨੂੰ ਕੱਪੜੇ ਦਾਨ ਕੀਤੇ। ਇਸ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ, ”ਮੇਰਾ ਪਾਲਣ-ਪੋਸ਼ਣ ਕਾਫ਼ੀ ਚੰਗੀ ਸਥਿਤੀ ਵਿੱਚ ਹੋਇਆ ਹੈ, ਪਰ ਕਦੇ ਵੀ ਕੁੱਝ ਵੀ ਖ਼ਰੀਦ ਲਵਾਂ, ਅਜਿਹੀ ਆਜ਼ਾਦੀ ਮੈਨੂੰ ਵੀ ਨਹੀਂ ਸੀ ਮਿਲੀ। ਫ਼ਿਰ ਵੀ ਮੈਂ ਪੈਸਾ ਕਮਾਉਣਾ ਸ਼ੁਰੂ ਕੀਤਾ ਅਤੇ ਦਾਨ ਕਰਨ ਦੀ ਆਦਤ ਵੀ ਪਾ ਲਈ। ਪਿਛਲੇ ਕੁੱਝ ਸਾਲਾਂ ਤੋਂ ਮੈਂ ਆਪਣੇ ਕੱਪੜੇ ਦਾਨ ਕਰਦੀ ਆ ਰਹੀ ਹਾਂ। ਮੈਂ ਜਰਮਨੀ ਵਿੱਚ ਪਲੀ-ਵਧੀ ਹਾਂ ਅਤੇ ਕ੍ਰਿਸਮਸ ਮੇਰੇ ਲਈ ਖ਼ਾਸ ਮਹੱਤਵ ਰੱਖਦੀ ਹੈ, ਪਰ ਸਾਡੇ ਦੇਸ਼ ਵਿੱਚ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਇਹ ਤਿਓਹਾਰ ਮਨਾਉਣ ਲਈ ਪੈਸੇ ਨਹੀਂ ਹੁੰਦੇ। ਇਸ ਲਈ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਚਿਹਰੇ ‘ਤੇ ਥੋੜ੍ਹੀ ਮੁਸਕਾਨ ਲਿਆ ਸਕਾਂ। ਮੈਂ ਸਮਰਥ ਲੋਕਾਂ ਨੂੰ ਕਹਿਣਾ ਚਾਹਾਂਗੀ, ਜੋ ਲੋਕ ਪੈਸੇ ਨਹੀਂ ਦੇ ਸਕਦੇ, ਉਹ ਕੱਪੜੇ ਜਾਂ ਖਾਣਾ ਵੀ ਦਾਨ ਕਰ ਸਕਦੇ ਹਨ।”
ਇਸ ਦੇ ਨਾਲ ਹੀ ਅਭਿਨੇਤਰੀ ਨੇ ਦੱਸਿਆ ਕਿ ਉਹ ਜਦੋਂ ਕਿਤੇ ਬਾਹਰ ਖਾਣ ਜਾਂਦੀ ਹੈ ਅਤੇ ਸਾਡੇ ਖਾਣ ਤੋਂ ਬਾਅਦ ਸਾਈਡ ‘ਤੇ ਸੁੱਚਾ ਜੋ ਵੀ ਖਾਣਾ ਬਚ ਜਾਂਦਾ ਹੈ, ਉਸ ਨੂੰ ਪੈਕ ਕਰਵਾ ਲੈਂਦੀ ਹੈ ਅਤੇ ਬਾਹਰ ਆ ਕੇ ਭੁੱਖੇ ਲੋਕਾਂ ਨੂੰ ਦੇ ਦਿੰਦੀ ਹੈ। ਉਸ ਦਾ ਮੰਨਣਾ ਹੈ ਕਿ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਤੋਂ ਦੁਨੀਆ ਬਿਹਤਰ ਬਣ ਸਕਦੀ ਹੈ।
ਕ੍ਰਿਸਮਸ ‘ਤੇ ਆਪਣੀ ਪਲੈਨਿੰਗ ਬਾਰੇ ਗੱਲ ਕਰਦੇ ਹੋਏ ਐਲਨਾਜ਼ ਨੇ ਕਿਹਾ, ”ਉਹ ਇਸ ਸਾਲ ਆਪਣੇ ਘਰ ਜਾਣ ਵਾਲੀ ਹੈ। ”ਇਸ ਕ੍ਰਿਸਮਸ ‘ਤੇ ਮੈਂ ਪੰਜ ਸਾਲ ਬਾਅਦ ਜਰਮਨੀ ਜਾ ਰਹੀ ਹਾਂ। ਮੈਂ ਆਪਣੇ ਮਾਤਾ-ਪਿਤਾ ਨਾਲ ਫ਼ਿਰ ਤੋਂ ਕ੍ਰਿਸਮਸ ਮਨਾਉਣ ਲਈ ਬੇਹੱਦ ਉਤਸ਼ਾਹਿਤ ਹਾਂ। ਮੈਨੂੰ ਬਰਫ਼ ਅਤੇ ਕ੍ਰਿਸਮਸ ਦੇ ਬਾਜ਼ਾਰਾਂ ਦੀ ਯਾਦ ਆਉਂਦੀ ਹੈ।”