ਅਕਸ਼ੇ ਨੇ ਦਿੱਤੇ ਪਿਆਜ਼ ਦੇ ਝੁਮਕੇ

ਦੇਸ਼ ਭਰ ‘ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਦੇ ਲਗਭਗ ਹੈ। ਅਜਿਹੇ ‘ਚ ਅਕਸ਼ੇ ਨੇ ਟਵਿੰਕਲ ਨੂੰ ਪਿਆਜ਼ ਦੇ ਝੁਮਕੇ ਤੋਹਫ਼ੇ ‘ਚ ਦਿੱਤੇ ਹਨ। ਟਵਿੰਕਲ ਖੰਨਾ ਨੇ ਝੁਮਕਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੇ ਪਤੀ ਦਾ ਕਪਿਲ ਸ਼ਰਮਾ ਸ਼ੋਅ ਤੋਂ ਪਰਤੇ ਹਨ, ਅਤੇ ਉਨ੍ਹਾਂ ਨੇ ਕਿਹਾ ਕਿ ਪਿਆਜ਼ ਦੇ ਝੁਮਕੇ ਉਥੇ ਕਰੀਨਾ ਕਪੂਰ ਨੂੰ ਦਿਖਾਏ ਗਏ ਜਿਸ ਨਾਲ ਉਹ ਜ਼ਿਆਦਾ ਇਮਪ੍ਰੈੱਸ ਤਾਂ ਨਹੀਂ ਹੋਇਆ, ਪਰ ਮੈਂ ਜਾਣਦਾ ਸੀ ਕਿ ਤੈਨੂੰ ਇਹ ਕਾਫ਼ੀ ਪਸੰਦ ਆਉਣਗੇ ਤਾਂ ਮੈਂ ਤੇਰੇ ਲਈ ਲੈ ਆਇਆ। ਕਈ ਵਾਰ ਛੋਟੀਆਂ ਤੇ ਬਚਕਾਨੀਆਂ ਚੀਜ਼ਾਂ ਵੀ ਦਿਲ ਨੂੰ ਛੂਹ ਜਾਂਦੀਆਂ ਹਨ। ਬੈੱਸਟ ਪ੍ਰੌਜੈਕਟ ਐਵਾਰਡ, ਪਿਆਜ਼ ਦੇ ਝੁਮਕੇ।”
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਗੁੱਡ ਨਿਊਜ਼ ਦੀ ਪ੍ਰਮੋਸ਼ਨ ‘ਚ ਰੁੱਝਿਆ ਹੋਇਐ। ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਨਾਲ ਦਿਲਜੀਤ ਦੋਸਾਂਝ, ਕਰੀਨਾ ਕਪੂਰ ਖ਼ਾਨ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਉਣਗੇ।