ਏਸ਼ੀਆ ਦੀ ਸਭ ਤੋਂ ਖ਼ੂਬਸੂਰਤ ਮਹਿਲਾ ਦੀਪਿਕਾ ਨੇ ਆਖੀ ਵੱਡੀ ਗੱਲ

ਬਾੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਲੰਡਨ ਦੀ ਇੱਕ ਆਨਲਾਈਨ ਪੋਰਟਲ ਨੇ ਪਿੱਛਲੇ ਹਫ਼ਤੇ ਦਹਾਕੇ ਦੀ ਸਭ ਤੋਂ ਖ਼ੂਬਸੂਰਤ ਏਸ਼ੀਆਈ ਮਹਿਲਾ ਐਲਾਨਿਆ ਸੀ। ਉਧਰ ਦੀਪਿਕਾ ਦਾ ਕਹਿਣਾ ਹੈ ਕਿ ਉਸ ਦੀ ਫ਼ਿਲਮ ਛਪਾਕ ਸੁੰਦਰਤਾ ਬਾਰੇ ਸਾਡੀ ਸਮਝ ਨੂੰ ਫ਼ਿਰ ਤੋਂ ਪ੍ਰਭਾਸ਼ਿਤ ਕਰੇਗੀ। ਇਸ ਬਾਰੇ ਗੱਲ ਕਰਦਿਆਂ ਦੀਪਿਕਾ ਪਾਦੂਕੋਣ ਨੇ ਕਿਹਾ, ”ਮੈਨੂੰ ਇਹ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਇਹ ਐਲਾਨ ਅਜਿਹੇ ਸਮੇਂ ਆਇਆ ਜਦੋਂ ਛਪਾਕ ਵਰਗੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।
ਦੱਸ ਦਈਏ ਕਿ ਦੀਪਿਕਾ ਦੀ ਆਉਣ ਵਾਲੀ ਫ਼ਿਲਮ ਛਪਾਕ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਛਪਾਕ ‘ਚ ਦੀਪਿਕਾ ਪਾਦੂਕੋਣ ਨੇ ਇੱਕ ਐਸਿਡ ਅਟੈਕ ਸਰਵਾਈਵਰ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ‘ਚ ਵਿਕਰਾਂਤ ਮੈਸੀ ਦੀ ਵੀ ਅਹਿਮ ਭੂਮਿਕਾ ਹੈ। ਇਸ ਫ਼ਿਲਮ ਦੇ ਟਰੇਲਰ ਲੌਂਚ ‘ਤੇ ਦੀਪਿਕਾ ਕਾਫ਼ੀ ਇਮੋਸ਼ਨਲ ਹੋ ਗਈ ਸੀ ਅਤੇ ਫ਼ਿਲਮ ਦੇ ਟਰੇਲਰ ਨੂੰ ਲੈ ਕੇ ਵੀ ਉਸ ਨੇ ਆਪਣੇ ਮਨ ਦੀਆਂ ਗੱਲਾਂ ਆਖੀਆਂ। ਫ਼ਿਲਮ ਛਪਾਕ ਦਾ ਨਿਰਦੇਸ਼ਨ ਮੇਘਨਾ ਗ਼ੁਲਜ਼ਾਰ ਨੇ ਕੀਤਾ ਹੈ।
ਦੱਸਣਯੋਗ ਹੈ ਕਿ ਦੀਪਿਕਾ ਨੇ ਹਾਲ ਹੀ ‘ਚ ਆਪਣੀ ਪਸੰਦੀਦਾ ਫ਼ਿਲਮ ਪਹਿਲ ਸ਼ੁਰੂ ਕੀਤੀ। ਇਸ ‘ਚ ਉਹ ਆਪਣੇ ਕੋਲੈਕਸ਼ਨ ‘ਚੋਂ ਆਪਣੇ ਕੱਪੜੇ ਨਿਲਾਮ ਕਰਦੀ ਹੈ, ਇਸ ਦਾ ਪੈਸਾ ਲਿਵ ਲਵ ਲਾਫ਼ ਫ਼ਾਊਂਡੇਸ਼ਨ ਨੂੰ ਜਾਂਦਾ ਹੈ। ਫ਼ਾਊਂਡੇਸ਼ਨ ਦਾ ਟੀਚਾ ਤਨਾਅ, ਚਿੰਤਾ ਅਤੇ ਡਿਪਰੈਸ਼ਨ ਬਾਰੇ ਜਾਗਰੂਕਤਾ ਫ਼ੈਲਾਉਣਾ ਹੈ। ਮੇਘਨਾ ਗੁਲਜ਼ਾਰ ਦੀ ਫ਼ਿਲਮ ਛਪਾਕ ਤੋਂ ਇਲਾਵਾ ਦੀਪਿਕਾ ਪਾਦੂਕੋਣ ਕਬੀਰ ਖ਼ਾਨ ਦੀ ਫ਼ਿਲਮ 83 ‘ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੀ ਭੂਮਿਕਾ ‘ਚ ਨਿਭਾਏਗੀ। ਇਹ ਫ਼ਿਲਮ ਭਾਰਤ ਦੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ‘ਤੇ ਅਧਾਰਿਤ ਹੈ। ਦੀਪਿਕਾ ਪਾਦੂਕੋਣ ਇਸ ਫ਼ਿਲਮ ਨੂੰ ਕੋ-ਪ੍ਰੋਡਿਊਸ ਵੀ ਕਰ ਰਹੀ ਹੈ ਅਤੇ ਇਸ ਫ਼ਿਲਮ ਜ਼ਰੀਏ ਉਹ ਬਤੌਰ ਫ਼ਿਲਮ ਨਿਰਮਾਤਾ ਵੀ ਜਾਣੀ ਜਾਵੇਗੀ। ਦੀਪਿਕਾ ਦੀ ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫ਼ਿਲਮ ਵੀ ਹੋਵੇਗੀ।