ਸੁਸ਼ਮਾ ਨੇ ਮਲੇਸ਼ੀਆ ‘ਚ ਫਸੇ ਭਾਰਤੀ ਪਰਿਵਾਰ ਦੀ ਕੀਤੀ ਮਦਦ

ਨਵੀਂ ਦਿੱਲੀ— ਸੰਕਟ ‘ਚ ਘਿਰੇ ਵਿਅਕਤੀਆਂ ਦੀ ਮਦਦ ‘ਤੇ ਇਕ ਵਾਰ ਫਿਰ ਤੁਰੰਤ ਪ੍ਰਤੀਕਿਰਿਆ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੁਆਲਾਲੰਪੁਰ ਦੇ ਇਕ ਭਾਰਤੀ ਪਰਿਵਾਰ ਦੀ ਮਦਦ ਲਈ ਅੱਗੇ ਆਈ। ਵਿਦੇਸ਼ ਮੰਤਰੀ ਤੋਂ ਕੁਆਲਾਲੰਪੁਰ ‘ਚ ਇਕ ਭਾਰਤੀ ਪਰਿਵਾਰ ਨੇ ਮਦਦ ਮੰਗੀ ਸੀ, ਜਿਸ ਦੇ ਜਵਾਬ ‘ਚ ਉਨ੍ਹਾਂ ਨੇ ਕੁਆਲਲੰਪੁਰ ਸਥਿਤ ਭਾਰਤੀ ਦੂਤਘਰ ਨੂੰ ਪਰਿਵਾਰ ਦੀ ਮਦਦ ਕਰਨ ਦਾ ਨਿਰਦੇਸ਼ ਦਿੱਤਾ ਅਤੇ ਛੁੱਟੀਆਂ ਹੋਣ ਦੇ ਬਾਵਜੂਦ ਦੂਤਘਰ ਨੂੰ ਭਾਰਤੀ ਪਰਿਵਾਰ ਨੂੰ ਯਾਤਰਾ ਦਸਤਾਵੇਜ਼ ਉਪਲੱਬਧ ਕਰਵਾਉਣ ਲਈ ਕਿਹਾ। ਸੁਸ਼ਮਾ ਦੀ ਇਹ ਪ੍ਰਤੀਕਿਰਿਆ ਕਿਸੇ ਮੀਰਾ ਰਮੇਸ਼ ਪਟੇਲ ਦੀ ਗੁਹਾਰ ‘ਤੇ ਆਈ ਸੀ। ਮੀਰਾ ਨੇ ਸੁਸ਼ਮਾ ਤੋਂ ਦਖਲ ਦੇਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਹਵਾਈ ਅੱਡੇ ‘ਤੇ ਹੈ ਅਤੇ ਉਨ੍ਹਾਂ ਦਾ ਪਾਸਪੋਰਟ ਗਵਾਚ ਗਿਆ ਹੈ। ਮੰਤਰੀ ਨੇ ਟਵੀਟ ਕੀਤਾ,”ਮਲੇਸ਼ੀਆ ‘ਚ ਭਾਰਤੀ ਦੂਤਘਰ ਇਹ ਇਕ ਐਮਰਜੈਂਸੀ ਮਾਮਲਾ ਹੈ। ਕ੍ਰਿਪਾ ਦੂਤਘਰ ਖੋਲ੍ਹੋ ਅਤੇ ਭਾਰਤੀ ਪਰਿਵਾਰ ਦੀ ਮਦਦ ਕਰੋ।”
ਸੁਸ਼ਮਾ ਦੀ ਅਪੀਲ ਦੇ ਜਵਾਬ ‘ਚ ਮਲੇਸ਼ੀਆ ਸਥਿਤ ਭਾਰਤੀ ਦੂਤਘਰ ਨੇ ਟਵੀਟ ਕੀਤਾ ਕਿ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਕਰ ਲਿਆ ਗਿਆ ਹੈ ਅਤੇ ਮਾਮਲਾ ਸੁਲਝਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੂੰ ਕੀਤੇ ਆਪਣੇ ਟਵੀਟ ‘ਚ ਮੀਰਾ ਨੇ ਲਿਖਿਆ,”ਸੁਸ਼ਮਾ ਸਵਰਾਜ ਮੈਮ ਮੇਰਾ ਪਰਿਵਾਰ ਮਲੇਸ਼ੀਆ ਹਵਾਈ ਅੱਡੇ ‘ਤੇ ਹੈ ਅਤੇ ਉਨ੍ਹਾਂ ਦਾ ਪਾਸਪੋਰਟ ਗਵਾਚ ਗਿਆ ਹੈ। ਛੁੱਟੀਆਂ ਹੋਣ ਕਾਰਨ ਭਾਰਤੀ ਦੂਤਘਰ ਬੰਦ ਹੈ। ਕ੍ਰਿਪਾ ਮਦਦ ਕਰੋ।” ਇਕ ਹੋਰ ਮਾਮਲੇ ‘ਚ ਵਿਦੇਸ਼ ਮੰਤਰੀ ਨੇ ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਤੋਂ ਆਪਣਾ ਪਾਸਪੋਰਟ ਗਵਾ ਚੁਕੀ ਇਕ ਭਾਰਤੀ ਵਿਦਿਆਰਥਣ ਦੀ ਮਦਦ ਕਰਨ ਦੀ ਅਪੀਲ ਕੀਤੀ। ਇਕ ਟਵੀਟ ‘ਚ ਅਨੁਸ਼ਾ ਧੁਲੀਪਾਲਾ ਨੇ ਦੱਸਿਆ ਕਿ ਉਹ ਅਮਰੀਕਾ ‘ਚ ਪੜ੍ਹਦੀ ਹੈ ਅਤੇ ਉਸ ਦਾ ਪਾਸਪੋਰਟ ਗਵਾਚ ਚੁਕਿਆ ਹੈ, ਜਿਸ ਕਾਰਨ ਉਹ ਕਿਤੇ ਯਾਤਰਾ ਨਹੀਂ ਕਰ ਸਕਦੀ। ਉਸ ਨੇ ਲਿਖਿਆ,”ਸੁਸ਼ਮਾ ਸਵਰਾਜ ਮੈਨੂੰ ਅਸਲ ‘ਚ ਤੁਹਾਡੀ ਮਦਦ ਦੀ ਲੋੜ ਹੈ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਆਪਣਾ ਵੀਜ਼ਾ ਲਿਆਉਣ ਲਈ ਭਾਰਤ ਜਾਣਾ ਹੋਵੇਗਾ ਅਤੇ ਇਸ ਸਮੇਂ ਮੇਰੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਮੈਂ ਬਿਨਾਂ ਪਾਸਪੋਰਟ ਦੇ ਜਲਦ ਮਾਤਰਾ ਨਹੀਂ ਸਕਦੀ।”