ਕੋਲਕਾਤਾ — ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ‘ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਸੁਤੰਤਰ ਸੋਚ ‘ਤੇ ਹੁਣ ਭਾਰਤੀ ਕਾਲਜਾਂ ‘ਚ ਖਤਰਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਅਤੇ ਜੇ. ਐੱਨ. ਯੂ. ‘ਚ ਵਿਦਿਆਰਥੀ ਭਾਈਚਾਰੇ ਦੇ ਖੁਲ੍ਹੇ ਪ੍ਰਗਟਾਵੇ ਨਾਲ ਹਸਤਾਖਰ ਅਭਿਆਨ ਖਾਸ ਤੌਰ ‘ਤੇ ਚਿੰਤਾ ਦਾ ਵਿਸ਼ਾ ਸੀ। ਪ੍ਰੇਸੀਡੇਂਸੀ ਯੂਨੀਵਰਸਿਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ 84 ਸਾਲ ਸਿੰਘ ਨੇ ਕਿਹਾ, ”ਖੇਦ ਹੈ ਕਿ ਭਾਰਤੀ ਕਾਲਜਾਂ ‘ਚ ਸੁਤੰਤਰ ਸੋਚ ਅਤੇ ਖੁਲ੍ਹੇ ਪ੍ਰਗਟਾਵੇ ਨੂੰ ਹੁਣ ਖਤਰਾ ਹੈ। ਸ਼ਾਂਤੀਪੂਰਨ ਅਸਹਿਮਤੀ ਨੂੰ ਦਬਾਉਣ ਦੇ ਯਤਨ ਨਾ ਸਿਰਫ ਸਿਖਣ ਲਈ ਨੁਕਸਾਨਦੇਹ, ਬਲਕਿ ਜਮਰੂਹੀ ਵੀ ਹਨ।” ਸਿੰਘ ਨੇ ਕਿਹਾ ਕਿ, ”ਸਹੀ ਰਾਸ਼ਟਰਵਾਦ ਉਥੇ ਪਾਇਆ ਜਾਂਦਾ ਹੈ ਜਿਥੇ ਵਿਦਿਆਰਥੀਆਂ, ਨਾਗਰਿਕਾਂ ਨੂੰ ਸੋਚਣ ਅਤੇ ਖੁਲ ਕੇ ਬੋਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਸਿਰਫ ਰਚਨਾਤਮਕ ਸੰਵਾਦ ਦੇ ਜ਼ਰੀਏ ਹੰੁੰਦਾ ਹੈ। ਅਸੀਂ ਸਹੀ ਮਾਇਨੇ ‘ਚ ਮਜ਼ਬੂਤ, ਵਧ ਜੋੜਣ ਵਾਲੇ ਅਤੇ ਸਸਟੇਨੇਬਲ ਲੋਕਤੰਤਰ ਦਾ ਆਪਣੇ ਦੇਸ਼ ਦਾ ਨਿਰਮਾਣ ਕਰ ਸਕਦੇ ਹਨ।” ਉਨ੍ਹਾਂ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਆਤਮ-ਹੱਤਿਆ ਕਾਂਡ ਦਾ ਵੀ ਜ਼ਿਕਰ ਕੀਤਾ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਨਾਂ ‘ਚ ਨਿਯੁਕਤੀ ‘ਚ ਰਾਜਨੀਤਕ ਹਸਤਾਖਰ ਇਸ ਦੇ ਖਿਲਾਫ ਹਨ। ਉਨ੍ਹਾਂ ਨੇ ਕਿਹਾ, ”ਸਾਨੂੰ ਜ਼ਰੂਰ ਆਪਣੇ ਕਾਲਜਾਂ ਦੀ ਖੁਦਮੁਖਤਿਆਰੀ ਦੀ ਰੱਖਿਆ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਵਿਚਾਰਾਂ ਨੂੰ ਵਿਅਕਤ ਕਰਨ ਦੇ ਸਾਡੇ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।”















