ਸੀ. ਆਰ. ਪੀ. ਐੱਫ. ਕਾਫਲੇ ‘ਤੇ ਪੱਥਰਾਅ

ਸ਼੍ਰੀਨਗਰ— ਉੱਤਰ ਕਸ਼ਮੀਰ ‘ਚ ਬਾਰਾਮੁਲਾ-ਹੰਦਵਾੜਾ ਹਾਈਵੇ ‘ਤੇ ਨਦੀਹਾਲ ਇਲਾਕੇ ਕੋਲ ਸੋਮਵਾਰ ਸਵੇਰੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਸੁਰੱਖਿਆ ਬਲਾਂ ਵੱਲੋਂ ਕਥਿਤ ਤੌਰ ‘ਤੇ ਹਵਾਈ ਫਾਇਰਿੰਗ ‘ਚ 22 ਸਾਲਾਂ ਦਾ ਵਿਦਿਆਰਥੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਬਾਰਾਮੁਲਾ-ਹੰਦਵਾੜਾ ਹਾਈਵੇ ‘ਤੇ ਯਾਤਾਯਾਤ ਮੂਵਮੈਂਟ ਨੂੰ ਨੌਜਵਾਨਾਂ ਦੇ ਇਕ ਸਮੂਹ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਨੋਜਵਾਨ ਇਲਾਕੇ ਤੋਂ ਗੁਜਰਨ ਵਾਲੀਆਂ ਗੱਡੀਆਂ ‘ਤੇ ਪੱਥਰਾਅ ਕਰ ਰਹੇ ਸਨ। ਇਸ ਦੌਰਾਨ ਪੁਲਸ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਨੌਜਵਾਨਾਂ ਨੂੰ ਖਦੇੜਣ ਲਈ ਕਾਰਵਾਈ ਕੀਤੀ, ਜਿਸ ਤੋਂ ਬਾਅਦ ਨੌਜਵਾਨਾਂ ਨੇ ਉਨ੍ਹਾਂ ‘ਤੇ ਪੱਥਰਾਅ ਕੀਤਾ। ਪੱਥਰਾਅ ਕਰ ਰਹੇ ਲੋਕਾਂ ਨੂੰ ਖਦੇੜਨ ਲਈ ਸੁਰੱਖਿਆ ਬੱਲਾਂ ਨੇ ਪਹਿਲਾਂ ਹੰਝੂ ਗੈਸ ਦੀ ਵਰਤੋਂ ਕੀਤੀ ਪਰ ਭੀੜ ਨੇ ਸੁਰੱਖਿਆ ਬੱਲਾਂ ‘ਤੇ ਜਮ ਕੇ ਪੱਥਰਾਅ ਨੂੰ ਜਾਰੀ ਰੱਖਿਆ, ਜਿਸ ਤੋਂ ਬਾਅਦ ਸੁਰੱਖਿਆ ਬੱਲਾਂ ਨੇ ਕਥਿਤ ਤੌਰ ‘ਤੇ ਹਵਾਈ ਫਾਇਰਿੰਗ ਕੀਤੀ ਜਿਸ ‘ਚ ਉੱਥੋਂ ਦੀ ਗੁਜਰ ਰਿਹਾ ਇਕ ਵਿਦਿਆਰਥੀ ਉਬੈਦ ਮੰਜੂਰ ਲੋਨ ਪੁਤਰ ਮੁਹੰਮਦ ਮੰਜੂਰ ਲੋਨ ਨਿਵਾਸੀ ਨਦੀਹਾਲ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ।
ਸਥਾਨਕ ਲੋਕਾਂ ਮੁਤਾਬਕ ਸੀ. ਆਰ. ਪੀ. ਐੱਫ. ਦਾ ਕਾਫਿਲਾ ਵੀ ਇਲਾਕੇ ਤੋਂ ਗੁਜਰ ਰਿਹਾ ਸੀ, ਜਦੋਂ ਪ੍ਰਦਰਸ਼ਕਾਰੀ ਨੌਜਵਾਨਾਂ ਨੇ ਉਨ੍ਹਾਂ ‘ਤੇ ਪੱਥਰਾਅ ਕੀਤੇ, ਜਦਕਿ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ। ਬਾਅਦ ‘ਚ ਪੁਲਸ ਨੇ ਯਾਤਾਯਾਤ ਮੂਵਮੈਂਟ ਲਈ ਹਾਈਵੇ ਨੂੰ ਸਾਫ ਕਰ ਦਿੱਤਾ। ਜ਼ਖਮੀ ਵਿਦਿਆਰਥੀ ਨੂੰ ਜ਼ਿਲਾ ਹਸਪਤਾਲ ਬਾਰਾਮੁਲਾ ਦਾਖਲ ਕਰ ਦਿੱਤਾ ਗਿਆ। ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਵਿਦਿਆਰਥੀ ਦੀ ਲੱਤ ‘ਤੇ ਗੋਲੀ ਲੱਗੀ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਸੰਬੰਧ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।