ਸਿੱਖ ਕਤਲੇਆਮ ਸਬੰਧੀ ਕੋਈ ਫਾਈਲ ਗੁੰਮ ਨਹੀਂ ਹੋਈ : ਸੰਜੇ ਸਿੰਘ

3ਚੰਡੀਗੜ : ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਸਬੰਧੀ ਕੋਈ ਫਾਈਲ ਗੁੰਮ ਨਹੀਂ ਹੋਈ ਹੈ।ਉਨ•ਾਂ ਕਿਹਾ ਹੈ ਕਿ, ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਏ ਜਾਣ ਸਬੰਧੀ ਸਰਕਾਰ ਕੋਲ ਸਾਰੀਆਂ ਫਾਈਲਾਂ ਸੁਰੱਖਿਅਤ ਹਨ। ਇਸ ਕੇਸ ਦੀ ਫਾਈਲ ਗੁੰਮ ਹੋਣ  ਹੋਣ ਬਾਰੇ ਸਾਜ਼ਿਸ਼ ਤਹਿਤ ਅਫਵਾਹ ਉਡਾਈ ਗਈ ਹੈ। ਇਸ ਤਰ•ਾਂ ਦੀ ਅਫਵਾਹ ਉਡਾਉਣ ਪਿੱਛੇ ਉਹ ਲੋਕ ਹਨ ਜੋ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਚੜ•ਤ ਨੂੰ ਹਜ਼ਮ ਨਹੀਂ ਕਰ ਰਹੇ। ਅਜਿਹੇ ਲੋਕ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਵਿਚ ‘ ਆਪ ‘ ਬਾਰੇ ਭੁਲੇਖਾ ਪਾਉਣ ਵਾਲੇ ਹਾਲਾਤ ਪੈਦਾ ਕਰਨ ਦੀ ਤਾਕ ਵਿਚ।ਉਨ•ਾਂ ਕਿਹਾ ਕਿ ਇਸ ਗੰਭੀਰ ਕੇਸ ਬਾਰੇ ਅਫ਼ਵਾਹਾਂ ਉਡਾਉਣ ਵਾਲਿਆਂ ਦੀ ਕਾਰਵਾਈ ਅਫ਼ਸੋਸਨਾਕ ਅਤੇ ਨਿੰਦਣ ਵਾਲੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੀਡੀਆ ਸਲਾਹਕਾਰ ਨਾਗਿੰਦਰ ਸ਼ਰਮਾ ਨੇ ਵੀ ਫਾਈਲ ਗੁੰਮ ਹੋਣ ਦੀ ਅਫਵਾਹ ‘ਤੇ ਹੈਰਾਨੀ ਜਾਹਰ ਕੀਤੀ ਹੈ। ਉਨ•ਾਂ ਕਿਹਾ ਕਿ ਇਹ ਖਬਰ ਸਰਾ ਸਰ ਝੂਠੀ ਹੈ ਅਤੇ ਕਿਸੇ ਨੂੰ ਵੀ ਇਸ ਝੂਠੀ ਖਬਰ ‘ਤੇ ਧਿਆਨ ਨਹੀਂ ਦੇਣਾ ਚਾਹੀਦਾ। ਉਨ•ਾਂ ਕਿਹਾ ਕਿ ਦਿੱਲੀ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ•ਾਂ ਸਮਝਦੀ ਹੈ।
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਅੰਦਰ ਬਣੀ ਪਹਿਲੀ ਸਰਕਾਰ ਮੌਕੇ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਸੀ ਤਾਂ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਵਿਚ ਹੋਰ ਦੇਰੀ ਨਾ ਹੋਵੇ ਪਰ ਕੁੱਝ ਦਿਨਾਂ ਮਗਰੋਂ ਸਰਕਾਰ ਡਿੱਗਣ ਕਰ ਕੇ ਇਹ ਕਾਰਜ ਨੇਪਰੇ ਨਹੀਂ ਸੀ ਚੜ• ਸਕਿਆ ਅਤੇ ਬਾਅਦ ਵਿਚ ਮੋਦੀ ਸਰਕਾਰ ਨੇ ਐਸਆਈਟੀ ਦਾ ਗਠਨ ਕਰ ਦਿੱਤਾ ਜਿਹੜੀ ਹਾਲੇ ਤੀਕ ਫਾਈਲਾਂ ਵਿਚ ਗੁੰਮ ਹੈ।