ਸਰਕਾਰ ਗਰੀਬਾਂ ਅਤੇ ਹੇਠਲੇ ਤਬਕੇ ਦੇ ਲੋਕਾਂ ਦੀ ਸੇਵਾ ਪ੍ਰਤੀ ਸਮਰਪਿਤ ਰਹੇਗੀ : ਪ੍ਰਧਾਨ ਮੰਤਰੀ

2ਨਵੀਂ  ਦਿੱਲੀ   : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਨਸੀ ਵਿੱਚ ਅਯੋਜਿਤ ਇੱਕ ਸਮਾਜਿਕ ਅਧਿਕਾਰਤਾ ਕੈਂਪ ਵਿੱਚ ਸ਼ਿਕਰਤ ਕੀਤੀ  ਅਤੇ ਲੋੜ ਦੇ ਕਈ ਤਰ•ਾਂ ਦੇ ਸਾਮਾਨ ਅਤੇ ਸਹਾਇਕ ਉਪਕਰਨ ਵੰਡੇ। ਵੰਡੇ ਕੀਤੇ ਜਾਣ ਵਾਲੇ ਲੋੜ ਦੇ ਸਮਾਨ ਵਿੱਚ ਸਿਲਾਈ ਮਸ਼ੀਨ, ਬ੍ਰੇਲ ਕਿਟ, ਹੇਅਰਿੰਗ ਐਂਡ ਅਤੇ ਹੋਰ ਕਈ ਤਰਾਂ ਦੇ ਸਮਾਰਟ ਉਪਕਰਨ ਸ਼ਾਮਿਲ ਸਨ। ਲਾਭਪਾਤਰੀਆਂ ਵਿੱਚ ਅਪਾਹਜ ਅਤੇ ਵਿਧਵਾਵਾਂ ਸ਼ਾਮਿਲ ਸਨ।
ਇਸ ਮੌਕੇ ਉਤੇ ਬੋਲਦੇ ਹੋਏ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਉਸ ਭਾਸ਼ਣ ਨੂੰ ਯਾਦ ਕੀਤਾ ਜੋ ਕਿ ਉਨਾਂ• ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਣ ਤੋਂ ਵੀ ਪਹਿਲਾਂ ਦਿੱਤਾ ਸੀ। ਇਸ ਵਿੱਚ ਉਨ•ਾਂ ਨੇ ਕਿਹਾ ਕਿ ਸਰਕਾਰ ਗਰੀਬਾਂ ਅਤੇ ਹੇਠਲੇ ਤਬਕੇ ਦੇ ਲੋਕਾਂ ਦੀ ਸੇਵਾ ਪ੍ਰਤੀ ਸਮਰਪਿਤ ਰਹੇਗੀ । ਉਨ•ਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਦਿਸ਼ਾ ਵਿੱਚ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਉਨ•ਾਂ ਨੇ ਕਿਹਾ ਕਿ ਵਾਰਾਨਸੀ ਵਿੱਚ ਲਗਾ ਇਹ ਕੈਂਪ ਦੇਸ਼ ਭਰ ਵਿੱਚ ਲੱਗੇ ਉਨਾਂ• 1800 ਕੈਂਪਾਂ ਵਿੱਚੋਂ ਇੱਕ ਹੈ ਜੋਕਿ ਉਨ•ਾਂ ਦੀ ਸਰਕਾਰ ਨੇ ਸਤਾ ਵਿੱਚ ਆਉਣ ਦੇ ਬਾਅਦ ਲਗਾਏ ਹਨ। ਇਹ ਗਿਣਤੀ ਪਿਛਲੀ ਸਰਕਾਰ ਦੇ ਮੁਕਾਬਲੇ ਵਿੱਚ ਕਿੱਤੇ ਵੱਧ ਹੈ। ਉਨ•ਾਂ ਕਿਹਾ ਕਿ ਕੈਂਪ ਲਗਾਉਣ ਨਾਲ ਜ਼ਰੂਰੀ ਸਮਾਨ ਅਤੇ ਸਹਾਇਕ ਉਪਕਰਣ ਦੇ ਵੰਡ ਦੀ ਗਤੀਵਿਧੀਆਂ ਵਿੱਚ ਵਿਚੋਲੇ ਖਤਮ ਹੋ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਹਮਲੇ ਹੋ ਰਹੇ ਹਨ, ਕਿਉਂ ਕਿ ਵਿਚੋਲਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਸ਼ਾਸਨ ਵਿਵਸਥਾ ਨੂੰ ਦਰੁਸਤ ਬਣਾਇਆ ਜਾ ਰਿਹਾ ਹੈ। ਉਨਾਂ• ਕਿਹਾ ਕਿ ਇਸ ਤਰ•ਾਂ ਦੇ ਹਮਲੇ ਉਨ•ਾਂ ਨੂੰ ਉਨਾਂ• ਦੇ ਗਰੀਬ ਅਤੇਕਮਜੋਰ ਵਰਗਾਂ ਦੀ ਸੇਵਾ ਦੇ ਮਾਰਗ ਵਿੱਚ ਰੋੜਾ ਨਹੀਂ ਬਣ ਸਕਣਗੇ।