ਸਿਹਤ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਖਾਓ ਅਰਬੀ ਦੇ ਪੱਤੇ

Image Courtesy :jagbani(punjabkesar)

ਅਰਬੀ ਦੀ ਸਬਜ਼ੀ ਖਾਣੀ ਸਾਰੇ ਲੋਕ ਖਾਣੀ ਬਹੁਤ ਪਸੰਦ ਕਰਦੇ ਹਨ। ਅਰਬੀ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਠੀਕ ਉਸੇ ਤਰ੍ਹਾਂ ਅਰਬੀ ਦੇ ਪੱਤੇ ਵੀ ਸਿਹਤ ਲਈ ਲਾਹੇਵੰਦ ਹਨ। ਅਰਬੀ ਦੇ ਪੱਤੇ ਵਾਇਟਾਮਿਨ-A, ਵਾਇਟਾਮਿਨ-B, ਵਾਇਟਾਮਿਨ-C, ਕੈਲਸ਼ੀਅਮ, ਪੋਟੈਸ਼ੀਅਮ ਅਤੇ ਐਂਟੀ-ਔਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਅਰਬੀ ਦੇ ਪੱਤੇ ਸਿਹਤ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਇਸੇ ਲਈ ਇਸ ਹਫ਼ਤੇ ਅਸੀਂ ਤੁਹਾਨੂੰ ਅਰਬੀ ਦੇ ਪੱਤਿਆਂ ਦੇ ਸਿਹਤ ਨਾਲ ਜੁੜੇ ਤਮਾਮ ਫ਼ਾਇਦਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ …
1. ਜੋੜਾਂ ਦੇ ਦਰਦ ਨੂੰ ਦੂਰ ਕਰੇ – ਹਫ਼ਤੇ ‘ਚ ਘੱਟ ਤੋਂ ਘੱਟ ਦੋ ਵਾਰ ਇਸ ਦੀ ਸਬਜ਼ੀ ਖਾਣ ਜਾਂ ਕਾੜ੍ਹਾ ਬਣਾ ਕੇ ਪੀਣ ਨਾਲ ਜੋੜਾਂ ਦੇ ਦਰਦ ‘ਚ ਰਾਹਤ ਮਿਲੇਗੀ।
2. ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਕਰਨ ਮਦਦ – ਵਾਇਟਾਮਿਨ-A ਨਾਲ ਭਰਪੂਰ ਹੋਣ ਕਾਰਨ ਅਰਬੀ ਦੇ ਪੱਤੇ ਅੱਖਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਨਾ ਸਿਰਫ਼ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ ਸਗੋਂ ਇਸ ਨਾਲ ਅੱਖਾਂ ਦੀ ਮਾਸਪੇਸ਼ੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
ਭਾਰ ਘਟਾਉਣ ‘ਚ ਮਦਦਗਾਰ – ਇਸ ‘ਚ ਫ਼ਾਈਬਰ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜਿਸ ਨਾਲ ਮਟੈਬਲਿਜ਼ਮ ਐਕਟਿਵ ਰਹਿੰਦਾ ਹੈ ਅਤੇ ਤੁਹਾਨੂੰ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।
4. ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ – ਅਰਬੀ ਦੇ ਪੱਤਿਆਂ ਨੂੰ ਟੰਡਲ ਸਮੇਤ ਪਾਣੀ ‘ਚ ਉਬਾਲ ਲਓ। ਫ਼ਿਰ ਉਸ ‘ਚ ਥੋੜ੍ਹਾ ਜਿਹਾ ਘਿਓ ਮਿਲਾ ਲਓ। ਇਸ ਨੂੰ ਤਿੰਨ ਦਿਨਾਂ ਤਕ ਘੱਟ ਤੋਂ ਘੱਟ ਦੋ ਵਾਰ ਲਓ। ਇਸ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।
5. ਕੰਟਰੋਲ ‘ਚ ਰਹਿੰਦਾ ਹੈ ਬਲੱਡ ਪ੍ਰੈਸ਼ਰ – ਅਰਬੀ ਦੇ ਪੱਤਿਆਂ ‘ਚ ਸੋਡੀਅਮ, ਪੋਟੈਸ਼ੀਅਮ, ਮੈਗਨੀਜ਼ੀਅਮ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
6. ਕੈਂਸਰ ਤੋਂ ਬਚਾਅ – ਜੇਕਰ ਨਿਯਮਿਤ ਰੂਪ ‘ਚ ਅਰਬੀ ਦੇ ਪੱਤਿਆਂ ਨਾਲ ਬਣੇ ਪਕਵਾਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਅ ‘ਚ ਮਦਦ ਮਿਲਦੀ ਹੈ।
7. ਤਨਾਅ ਤੋਂ ਮਿਲੇਗੀ ਰਾਹਤ – ਇਸ ਦੀ ਵਰਤੋਂ ਨਾਲ ਤੁਹਾਡਾ ਦਿਮਾਗ਼ ਸ਼ਾਂਤ ਰਹੇਗਾ, ਜਿਸ ਨਾਲ ਤਨਾਅ ਅਤੇ ਟੈਂਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਤੁਹਾਨੂੰ ਗੱਲ-ਗੱਲ ‘ਤੇ ਗੁੱਸਾ ਆਉਂਦਾ ਹੈ ਤਾਂ ਇਸ ਦੀ ਵਰਤੋਂ ਤੁਹਾਡੇ ਗੁੱਸੇ ਨੂੰ ਵੀ ਸ਼ਾਂਤ ਕਰੇਗੀ।
8. ਦਿਲ ਲਈ ਫ਼ਾਇਦੇਮੰਦ – ਅਰਬੀ ‘ਚ ਸੈਚੂਰੇਟੇਡ ਫ਼ੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਇਸ ਦੀ ਵਰਤੋਂ ਦਿਲ ਲਈ ਬਹੁਤ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇੰਨਾ ਹੀ ਨਹੀਂ, ਇਸ ਦੀ ਵਰਤੋਂ ਨਾਲ ਹਾਈ ਕੋਲੈਸਟਰੋਲ ਵੀ ਕੰਟਰੋਲ ‘ਚ ਰਹਿੰਦਾ ਹੈ।
ਸੂਰਜਵੰਸ਼ੀ