ਨਿੰਮ ਦੇ ਘਿਓ ਦੇ ਬੇਮਿਸਾਲ ਫ਼ਾਇਦੇ

Image Courtesy :jagbani(punjabkesar)

ਤੁਸੀਂ ਕਈ ਵਾਰ ਆਪਣੇ ਵੱਡ-ਵਡੇਰੇ ਬਜ਼ੁਰਗਾਂ ਤੋਂ ਨਿੰਮ ਦੇ ਫ਼ਾਇਦਿਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ। ਸਾਲਾਂ ਤੋਂ ਚਮੜੀ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਨ ‘ਚ ਨਿੰਮ ਦਾ ਪ੍ਰਯੋਗ ਹੁੰਦਾ ਆ ਰਿਹਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਮ ਦਾ ਘਿਓ ਵੀ ਚਮੜੀ ਸਬੰਧੀ ਸਮੱਸਿਆਵਾਂ ਲਈ ਬਹੁਤ ਹੀ ਚੰਗਾ ਅਤੇ ਰਾਮਬਾਣ ਉਪਾਅ ਹੈ। ਇਹ ਸਾਡੇ ਪੁਰਖਾਂ ਦਾ ਇੱਕ ਅਜ਼ਮਾਇਆ ਹੋਇਆ ਨੁਸਖ਼ਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚਮੜੀ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਲਈ ਅਸੀਂ ਆਪਣਾ ਹਜ਼ਾਰਾਂ ਡਾਲਰ ਬਰਬਾਦ ਕਰ ਦਿੰਦੇ ਹਾਂ, ਪਰ ਜਦੋਂ ਗੱਲ ਕੁਦਰਤੀ ਨੁਸਖ਼ਿਆਂ ਦੀ ਆਉਂਦੀ ਹੈ ਤਾਂ ਸਾਡੇ ਮੂੰਹ ‘ਤੇ ਪਹਿਲਾਂ ਸ਼ਬਦ ਨਿੰਮ ਹੀ ਆਉਂਦਾ ਹੈ। ਐਲੋਪੈਥਿਕ ਦਵਾਈਆਂ ਨਾਲ ਭਾਵੇਂ ਹੀ ਇਹ ਸਮੱਸਿਆ ਇੱਕ ਵਾਰ ‘ਚ ਠੀਕ ਹੋ ਜਾਂਦੀ ਹੈ, ਪਰ ਕੁੱਝ ਦਿਨਾਂ ਬਾਅਦ ਇਹ ਆਪਣੀ ਦੁਗਣੀ ਸ਼ਕਤੀ ਨਾਲ ਦੁਬਾਰਾ ਨਿਕਲ ਆਉਂਦੀ ਹੈ ਅਤੇ ਦਵਾਈਆਂ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ, ਪਰ ਨਿੰਮ ਦੀਆਂ ਪੱਤੀਆਂ ਨਾਲ ਬਣਿਆ ਹੋਇਆ ਘਿਓ ਤੁਹਾਡੀ ਇਸ ਸਮੱਸਿਆ ਦਾ ਇੱਕ ਬਹੁਤ ਹੀ ਚੰਗਾ ਤੇ ਸਸਤਾ ਉਪਾਅ ਹੈ।
ਨਿੰਮ ਦਾ ਘਿਓ ਬਣਾਉਣ ਦੀ ਵਿਧੀ
ਨਿੰਮ ਦਾ ਘਿਓ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਨਿੰਮ ਦੀਆਂ ਕੁੱਝ ਤਾਜ਼ੀਆਂ ਪੱਤੀਆਂ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਮਿਕਸੀ ‘ਚ ਦਰਦਰਾ ਪੀਸ ਲਓ। ਉਸ ਤੋਂ ਬਾਅਦ ਇਸ ਪੇਸਟ ਨੂੰ ਦੇਸੀ ਘਿਓ ‘ਚ ਚੰਗੀ ਤਰ੍ਹਾਂ ਨਾਲ ਪਕਾ ਲਓ। ਜਦੋਂ ਨਿੰਮ ਦੀਆਂ ਪੱਤੀਆਂ ਵਿਚਲਾ ਪਾਣੀ ਬਿਲਕੁਲ ਸੁੱਕ ਜਾਵੇ ਅਤੇ ਤਵੇ ‘ਤੇ ਸਿਰਫ਼ ਘਿਓ ਹੀ ਘਿਓ ਦਿਖਾਈ ਦੇਵੇ ਤਾਂ ਗੈਸ ਬੰਦ ਕਰ ਦਿਓ। ਇਸ ਮਿਸ਼ਰਣ ਨੂੰ ਥੋੜ੍ਹਾ ਠੰਢਾ ਹੋਣ ਦਿਓ ਅਤੇ ਠੰਢਾ ਹੋਣ ਤੋਂ ਬਾਅਦ ਛਾਣ ਕੇ ਕਿਸੇ ਬਰਤਨ ‘ਚ ਰੱਖ ਲਓ।
ਸੇਵਨ ਕਰਨ ਦਾ ਤਰੀਕਾ
ਤੁਹਾਨੂੰ ਰੋਜ਼ਾਨਾ ਸਵੇਰੇ-ਸਵੇਰੇ ਖ਼ਾਲੀ ਪੇਟ ਇਸ ਘਿਓ ਦਾ ਅੱਧਾ ਚੱਮਚ ਸੇਵਨ ਕਰਨਾ ਹੈ। ਹਾਂ ਤੁਸੀਂ ਇਸ ਨੂੰ ਹਲਕੇ ਗਰਮ ਪਾਣੀ ਜਾਂ ਚਾਹ ਨਾਲ ਵੀ ਲੈ ਸਕਦੇ ਹੋ। ਨਿਯਮਿਤ ਰੂਪ ਨਾਲ ਇਸ ਘਿਓ ਦਾ ਸੇਵਨ ਕਰਨ ‘ਤੇ ਤੁਸੀਂ ਦੇਖੋਗੇ ਕਿ ਚਮੜੀ ਨਾਲ ਸਬੰਧਿਤ ਸਮੱਸਿਆਵਾਂ ਕੁੱਝ ਹੀ ਦਿਨਾਂ ‘ਚ ਖ਼ਤਮ ਹੋ ਜਾਣਗੀਆਂ। ਨਿੰਮ ਦਾ ਘਿਓ ਖ਼ਾਰਿਸ਼, ਫ਼ੋੜੇ, ਖੁਜਲੀ ਆਦਿ ਨੂੰ ਠੀਕ ਕਰਨ ‘ਚ ਬਹੁਤ ਹੀ ਕਾਰਗਰ ਉਪਾਅ ਹੈ।
ਕਿਉਂ ਫ਼ਾਇਦੇਮੰਦ ਹੈ ਨਿੰਮ ਦਾ ਘਿਓ
ਦੱਸ ਦੇਈਏ ਕਿ ਨਿੰਮ ‘ਚ ਚੰਗੀ ਮਾਤਰਾ ‘ਚ ਔਸ਼ਧੀ ਗੁਣ ਪਾਏ ਜਾਂਦੇ ਹਨ। ਆਯੁਰਵੈਦ ਅਨੁਸਾਰ ਨਿੰਮ ‘ਚ ਐਂਟੀ ਇਨਫ਼ਲੇਮੇਟਰੀ, ਐਂਟੀਮਾਈਕ੍ਰੋਬਾਇਲ, ਸ਼ੁਕਰਾਣੂਨਾਸ਼ਕ, ਹਾਈਪੋਗਲਾਸੈਮਿਕ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਨਿੰਮ ਦੇ ਪੱਤਿਆਂ ‘ਚ ਨਿਬਿਡੀਨ, ਸੋਡੀਅਮ ਨਾਲ ਸਬੰਧਿਤ ਯੋਗਿਕ ਹੁੰਦਾ ਹੈ ਜੋ ਚਮੜੀ ਦੇ ਰੋਗਾਂ ਦੇ ਇਲਾਜ ਦੇ ਕੰਮ ਆਉਂਦਾ ਹੈ। ਨਿੰਮ ‘ਚ ਜੀਵਾਣੂਰੋਧਕ ਬੈਕਟੀਰੀਆ ਦੇ ਖ਼ਾਤਮੇ ‘ਚ ਮਦਦ ਕਰਦੇ ਹਨ।
ਸੂਰਜਵੰਸ਼ੀ