ਲਾਹੇਵੰਦ ਹੈ ਸੇਬ ਦਾ ਸਿਰਕਾ

Image Courtesy :jagbani(punjabkesar)

ਸੇਬ ਦਾ ਸਿਰਕਾ ਕਈ ਘਰੇਲੂ ਕੰਮਾਂ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਰਸੋਈ ਵਿੱਚ ਭੋਜਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਪੌਸ਼ਕ ਤੱਤਾਂ ਨਾਲ ਭਰਪੂਰ ਸੇਬ ਦਾ ਸਿਰਕਾ ਕਈ ਤਰੀਕਿਆਂ ਨਾਲ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਸੇਬ ਦਾ ਸਿਰਕਾ ਕੁੱਝ ਲੋਕਾਂ ਨੂੰ ਮਾਫ਼ਕ ਨਹੀਂ ਆਉਂਦਾ। ਇਸ ਲਈ ਇਸ ਦਾ ਇਸਤੇਮਾਲ ਪਹਿਲਾਂ ਘੱਟ ਮਾਤਰਾ ਵਿੱਚ ਕਰ ਕੇ ਆਪਣੇ ਸ਼ਰੀਰ ‘ਤੇ ਇਸ ਦੇ ਅਸਰ ਨੂੰ ਜਾਂਚ ਲੈਣਾ ਚਾਹੀਦਾ ਹੈ। ਫ਼ਿਰ ਹੀ ਇਸ ਨੂੰ ਰੋਜ਼ਾਨਾ ਆਧਾਰ ‘ਤੇ ਵਰਤਿਆ ਜਾਣਾ ਚਾਹੀਦਾ ਹੈ। ਜਿਹੜੇ ਲੋਕਾਂ ਨੂੰ ਇਹ ਮਾਫ਼ਕ ਆ ਜਾਂਦਾ ਹੈ ਉਹ ਇਸ ਨੂੰ ਇਸ ਕਿਸੇ ਵੀ ਮੌਸਮ ਵਿੱਚ ਵਰਤ ਸਕਦੇ ਹਨ। ਤੁਸੀਂ ਸੇਬ ਦੇ ਸਿਰਕੇ ਦੀ ਥੋੜ੍ਹੀ ਮਾਤਰਾ ਨੂੰ ਪਾਣੀ ਵਿੱਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਇਸ ਨੂੰ ਸ਼ਹਿਦ ਵਿੱਚ ਵੀ ਮਿਲਾ ਕੇ ਲੈ ਸਕਦੇ ਹੋ। ਸੇਬ ਦਾ ਸਿਰਕਾ ਸ਼ੂਗਰ, ਕੈਂਸਰ, ਦਿਲ ਦੀਆਂ ਸਮੱਸਿਆਵਾਂ ਅਤੇ ਉੱਚ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇੱਥੇ ਜਾਣੋ ਸੇਬ ਦੇ ਸਿਰਕੇ ਦੇ ਫ਼ਾਇਦੇ:
ਸੇਬ ਦਾ ਸਿਰਕਾ ਢਿੱਡ ਦੀ ਚਰਬੀ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਮੋਟਾਪਾ ਘਟਾਉਣ ਲਈ ਹਰ ਰਾਤ ਗਰਮ ਗਰਮ ਪਾਣੀ ਵਿੱਚ ਸਿਰਕਾ ਮਿਲਾ ਕੇ ਪੀਓ। ਇਹ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
ਸ਼ੂਗਰ ਕਾਬੂ ‘ਚ ਰੱਖਦਾ ਹੈ।
ਸੇਬ ਦਾ ਸਿਰਕਾ ਸ਼ੂਗਰ ਨੂੰ ਕਾਬੂ ‘ਚ ਰੱਖਣ ਲਈ ਵੀ ਵਰਤਿਆ ਜਾਂਦਾ ਹੈ ਅਤੇ ਇਹ ਸ਼ੂਗਰ ਦੇ ਜੋਖ਼ਮ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਹਾਲਾਂਕਿ ਸ਼ੂਗਰ ਰੋਗੀਆਂ ਲਈ ਇੱਕ ਸਿਹਤਮੰਦ ਖੁਰਾਕ ਅਤੇ ਕਸਰਤ ਜ਼ਰੂਰੀ ਹੈ ਅਤੇ ਜੇ ਇਨਸੁਲਿਨ ਜਾਂ ਕੋਈ ਹੋਰ ਦਵਾਈ ਲੈਂਦੇ ਹੋ ਤਾਂ ਤੁਹਾਨੂੰ ਐਪਲ ਸਾਈਡਰ ਵਿਨੇਗਰ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਪੋਟੈਸ਼ੀਅਮ ਦੇ ਪੱਧਰ ਘਟ ਸਕਦੇ ਹਨ।
ਬਿਹਤਰ ਹਜ਼ਮੇ ਲਈ – ਸੇਬ ਦਾ ਸਿਰਕਾ ਪੀਣ ਨਾਲ ਤੁਸੀਂ ਪੇਟ ‘ਚ ਹੋਣ ਵਾਲੀ ਸੜਨ ਤੋਂ ਛੁਟਕਾਰਾ ਪਾ ਸਕਦੇ ਹੋ, ਸੋਜ ਨੂੰ ਘਟਾ ਸਕਦੇ ਹੋ ਅਤੇ ਪਾਚਨ ਸ਼ਕਤੀ ਨੂੰ ਵਧਾ ਸਕਦੇ ਹੋ। ਕਈ ਵਾਰ ਤੁਹਾਨੂੰ ਖਾਣ ਤੋਂ ਬਾਅਦ ਦਰਦ ਅਤੇ ਬੇਚੈਨੀ ਅਨੁਭਵ ਕਰਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਰੀਰ ਵਿੱਚ ਕੁੱਝ ਗ਼ਲਤ ਹੈ। ਪਾਚਨ ਲਈ ਸੇਬ ਦਾ ਸਿਰਕਾ ਪੀਣਾ ਐਸਿਡ ਦੇ ਉਤਪਾਦਨ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ, ਅਤੇ ਇਸ ਤਰ੍ਹਾਂ ਸ਼ਰੀਰ ਵਿੱਚ ਸਹੀ ਪਾਚਨ ਪ੍ਰਦਾਨ ਕਰਦਾ ਹੈ।
ਚਮੜੀ ਅਤੇ ਵਾਲਾਂ ਲਈ ਲਾਭਕਾਰੀ – ਸੇਬ ਦਾ ਸਿਰਕਾ ਨਾ ਸਿਰਫ਼ ਚੰਗੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਬਲਕਿ ਚਮੜੀ ਦੀ ਟੋਨ ਅਤੇ ਵਾਲਾਂ ਦੀ ਸਿਹਤ ਵਿੱਚ ਵੀ ਸੁਧਾਰ ਕਰਦਾ ਹੈ। ਇਹ ਸਿਰਕਾ ਮੁਹਾਂਸੇ ਘਟਾਉਂਦਾ ਹੈ ਅਤੇ ਚਮੜੀ ਨੂੰ ਸਮੂਥ ਕਰਦਾ ਹੈ। ਇਹ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੈ। ਵਾਲਾਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ ਅਤੇ ਵਾਲਾਂ ਦੇ ਝੜਨ ਨੂੰ ਵੀ ਘੱਟ ਕਰਦਾ ਹੈ। ਇਹ ਸਿਕਰੀ ਨੂੰ ਵੀ ਘੱਟ ਕਰਦਾ ਹੈ।
ਨਹੁੰਆਂ ਦੀ ਚਮਕ ਵਧਾਉਂਦਾ ਹੈ – ਮੈਨਿਕਯੂਰ ਕਰਵਾਉਣ ਤੋਂ ਪਹਿਲਾਂ ਸੇਬ ਦੇ ਸਿਰਕੇ ਨੂੰ ਲਗਾ ਕੇ ਸੁੱਕਣ ਦਿਓ। ਫ਼ਿਰ ਇਸ ਪ੍ਰਕਿਰਿਆ ਵਿੱਚ ਨਹੁੰਆਂ ਵਿੱਚ ਮੌਜੂਦ ਤੇਲ ਅਸਾਨੀ ਨਾਲ ਬਾਹਰ ਆ ਜਾਂਦਾ ਹੈ ਅਤੇ ਨਹੁੰ ਦੀ ਚਮਕ ਵਧਦੀ ਹੈ।
ਜੋੜਾਂ ਦੇ ਦਰਦ ਤੋਂ ਰਾਹਤ – ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਸੇਬ ਦੇ ਸਿਰਕੇ ਨੂੰ ਦਰਦ ਵਾਲੇ ਹਿੱਸੇ ‘ਤੇ ਥੋੜ੍ਹੀ ਮਾਤਰਾ ‘ਚ ਲਗਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ। ਦੋ ਚੱਮਚ ਸੇਬ ਦੇ ਸਿਰਕੇ ਵਿੱਚ ਇੱਕ ਚੱਮਚ ਨਾਰੀਅਲ ਦਾ ਤੇਲ ਮਿਲਾ ਕੇ ਰੋਜ਼ਾਨਾ ਇਸ ਦੀ ਮਾਲਿਸ਼ ਕਰਨ ਨਾਲ ਲਾਭ ਮਿਲੇਗਾ।
ਸੂਰਜਵੰਸ਼ੀ