ਜਿੰਨੇ ਲੋਕ ਆਪਣੇ ਮੋਟਾਪੇ ਤੋਂ ਪਰੇਸ਼ਾਨ ਹਨ, ਓਨੇ ਹੀ ਲੋਕ ਆਪਣੇ ਪਤਲੇਪਨ ਤੋਂ ਵੀ ਪਰੇਸ਼ਾਨ ਹਨ। ਜਿਸ ਤਰ੍ਹਾਂ ਭਾਰ ਘਟਾਉਣਾ ਮੁਸ਼ਕਿਲ ਹੈ, ਉਸੇ ਤਰ੍ਹਾਂ ਭਾਰ ਵਧਾਉਣਾ ਵੀ ਮੁਸ਼ਕਿਲ ਹੈ। ਆਮ ਤੌਰ ‘ਤੇ ਸਿਰਫ਼ ਭਾਰ ਘਟਾਉਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਜਿਹੜੇ ਲੋਕ ਥੋੜ੍ਹੇ ਪਤਲੇ ਹੁੰਦੇ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਪਰ ਜ਼ਿਆਦਾ ਤੇ ਘੱਟ ਭਾਰ ਦੋਵੇਂ ਹੀ ਸਿਹਤ ਲਈ ਹਾਨੀਕਾਰਕ ਹਨ। ਘੱਟ ਭਾਰ ਹੋਣਾ ਤੁਹਾਡੀ ਸ਼ਰੀਰਕ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਅਤੇ ਕਈ ਬੀਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ। ਇਸ ਲਈ ਸਿਹਤਮੰਦ ਭਾਰ ਬਣਾਈ ਰੱਖਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਭਾਰ ਵਧਾਉਣ ਦੇ ਕੁੱਝ ਟਿਪਸ ਬਾਰੇ:
ਕੇਲੇ ਖਾਓ: ਕੇਲਾ ਭਾਰ ਵਧਾਉਣ ‘ਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਕੇਲੇ ਦਾ ਸੇਵਣ ਦੁੱਧ ਨਾਲ ਕੀਤਾ ਜਾਵੇ ਤਾਂ ਇਹ ਭਾਰ ਵਧਾਉਣ ‘ਚ ਮਦਦ ਕਰ ਸਕਦਾ ਹੈ। ਕੇਲਾ ਕੈਲਸ਼ੀਅਮ, ਪੋਟੈਸ਼ੀਅਮ ਤੇ ਵਾਇਟਾਮਿਨ B12 ਦਾ ਚੰਗਾ ਸਰੋਤ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਸ਼ਰੀਰ ‘ਚ ਊਰਜਾ ਵੀ ਮਹਿਸੂਸ ਕਰਦੇ ਹੋ ਅਤੇ ਕਸਰਤ ਕਰਦੇ ਸਮੇਂ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਹੈ। ਦੁੱਧ ਦੀ ਬਜਾਏ ਤੁਸੀਂ ਦਹੀਂ ਦੇ ਨਾਲ ਕੇਲੇ ਦਾ ਸੇਵਨ ਵੀ ਕਰ ਸਕਦੇ ਹੋ। ਰੋਜ਼ਾਨਾ ਤਿੰਨ ਤੋਂ ਚਾਰ ਕੇਲੇ ਆਪਣੀ ਡਾਈਟ ‘ਚ ਸ਼ਾਮਿਲ ਕਰੋ।
ਡ੍ਰਾਈ ਫ਼ਰੂਟ: ਡ੍ਰਾਈ ਫ਼ਰੂਟ ਸਿਹਤਮੰਦ ਚਰਬੀ ਦਾ ਇੱਕ ਸਰੋਤ ਹਨ ਜੋ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ‘ਚ ਮਦਦ ਕਰਦੇ ਹਨ। ਇਨ੍ਹਾਂ ‘ਚ ਕੈਲੋਰੀਜ਼ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਇਸ ਲਈ ਤੁਸੀਂ ਰੋਜ਼ਾਨਾ ਕੁੱਝ ਬਦਾਮ, ਕਾਜੂ ਅਤੇ ਅਖਰੋਟਾਂ ਨੂੰ ਪਾਣੀ ‘ਚ ਭਿਓਂ ਕੇ ਅਗਲੇ ਦਿਨ ਦੁੱਧ ਦੇ ਨਾਲ ਖਾ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ ਨੂੰ ਉਬਾਲ ਕੇ ਦੁੱਧ ‘ਚ ਪਾਓ ਤਾਂ ਭਾਰ ਵਧਾਉਣ ‘ਚ ਜ਼ਿਆਦਾ ਫ਼ਾਇਦੇ ਮਿਲ ਸਕਦੇ ਹਨ। ਪੀਸੇ ਹੋਏ ਬਦਾਮ ਖਾਣ ਨਾਲ ਵੀ ਭਾਰ ਵਧਣ ‘ਚ ਮਦਦ ਮਿਲਦੀ ਹੈ।
ਦੁੱਧ ਤੇ ਸ਼ਹਿਦ: ਪਤਲੇ ਲੋਕਾਂ ਲਈ ਵੀ ਸ਼ਹਿਦ ਦਾ ਸੇਵਣ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਵਧਣ ‘ਚ ਮਦਦ ਮਿਲਦੀ ਹੈ। ਸ਼ਹਿਦ ‘ਚ ਪੌਸ਼ਟਿਕ ਤੱਤ ਵੀ ਹੁੰਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੁੱਧ ਨੂੰ ਉਬਾਲ ਲੈਣਾ ਹੈ ਅਤੇ ਕੁੱਝ ਦੇਰ ਬਾਅਦ ਉਬਲਦੇ ਦੁੱਧ ‘ਚ ਤਿੰਨ ਤੋਂ ਚਾਰ ਚੱਮਚੇ ਸ਼ਹਿਦ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਭਾਰ ਵਧਣ ਦੇ ਨਾਲ-ਨਾਲ ਤੁਹਾਡੀ ਇਮਿਊਨਿਟੀ ਵੀ ਵਧਦੀ ਹੈ।
ਘਿਓ ਅਤੇ ਗੁੜ: ਜੇਕਰ ਤੁਹਾਡੇ ਘਰ ‘ਚ ਦਾਦੀ ਜਾਂ ਨਾਨੀ ਹੈ ਜਾਂ ਤੁਸੀਂ ਕਿਸੇ ਪਿੰਡ ‘ਚ ਰਹਿੰਦੇ ਹੋ ਤਾਂ ਤੁਸੀਂ ਅਜਿਹੇ ਦੇਸੀ ਨੁਸਖ਼ੇ ਬਹੁਤ ਸੁਣੇ ਹੋਣਗੇ। ਇਹ ਨੁਸਖ਼ੇ ਕਾਫ਼ੀ ਕਾਰਗਰ ਹਨ ਅਤੇ ਭਾਰ ਵਧਾਉਣ ‘ਚ ਬਹੁਤ ਮਦਦ ਕਰਦੇ ਹਨ। ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਦੇ ਨਾਲ-ਨਾਲ ਗੁੜ ਖਾਂਦੇ ਹੋ ਤਾਂ ਇਹ ਤੁਹਾਡਾ ਭਾਰ ਵਧਾਉਣ ‘ਚ ਮਦਦ ਕਰਦਾ ਹੈ। ਇਸ ਦੇ ਕਾਰਨ ਪਾਚਨ ਤੰਤਰ ਵੀ ਠੀਕ ਕੰਮ ਕਰਦਾ ਹੈ, ਅਤੇ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।
ਜੌਂ ਦਾ ਸੇਵਨ ਕਰੋ: ਭਾਰ ਵਧਾਉਣ ਲਈ ਜੌਂ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਭਾਰ ਵਧਾਉਣ ਲਈ ਜੌਂ ਨੂੰ ਭਿਓਂ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਪੀਸ ਕੇ ਛਿੱਲ ਲਓ। ਜੌਂ ਨੂੰ ਦੁੱਧ ‘ਚ ਮਿਲਾ ਕੇ ਉਬਾਲ ਕੇ ਖੀਰ ਬਣਾ ਕੇ ਖਾਧਾ ਜਾ ਸਕਦਾ ਹੈ। ਇਹ ਖਾਣ ‘ਚ ਸੁਆਦ ਹੁੰਦੀ ਹੈ, ਅਤੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫ਼ਾਇਦੇ ਵੀ ਮਿਲਦੇ ਹਨ। ਪਤਲੇ ਲੋਕਾਂ ਨੂੰ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ਲਈ ਜੌਂ ਦਾ ਸੇਵਨ ਕਰਨਾ ਚਾਹੀਦਾ ਹੈ।
ਵਜ਼ਨ ਵਧਾਉਣ ਦੇ ਨਾਲ-ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਿਹਤਮੰਦ ਤਰੀਕਿਆਂ ਦੀ ਵਰਤੋਂ ਕਰ ਕੇ ਹੀ ਭਾਰ ਵਧਾ ਰਹੇ ਹੋ, ਨਹੀਂ ਤਾਂ ਸ਼ਰੀਰ ਅਸਥਿਰ ਹੋ ਜਾਵੇਗਾ।
ਕੀ ਭਾਰ ਵਧਾਉਣ ਦੇ ਕੁੱਝ ਆਸਾਨ ਤਰੀਕੇ ਵੀ ਹਨ? ਜੀ ਹਾਂ, ਭਾਰ ਵਧਾਉਣ ਦੇ ਕੁੱਝ ਆਸਾਨ ਤਰੀਕੇ ਹਨ ਜਿਵੇਂ ਕਿ ਆਪਣੀ ਖੁਰਾਕ ‘ਚ ਜ਼ਿਆਦਾ ਕੈਲੋਰੀਜ਼ ਵਾਲੇ ਭੋਜਨ ਨੂੰ ਸ਼ਾਮਿਲ ਕਰਨਾ, ਬਾਰ-ਬਾਰ ਖਾਣ ਨਾਲ ਆਪਣੇ ਭੋਜਨ ਦੀ ਮਾਤਰਾ ਨੂੰ ਵਧਾਉਣਾ, ਅਜਿਹੇ ਭੋਜਨਾਂ ਦੀ ਚੋਣ ਕਰਨਾ ਜਿਸ ਨਾਲ ਤੁਹਾਨੂੰ ਢਿੱਡ ਭਰਨ ਦੀ ਬਜਾਏ ਢਿੱਡ ਭਰਿਆ ਮਹਿਸੂਸ ਹੋਵੇ ਤੇ ਭਾਰ ਵਧਾਉਣ ਲਈ ਯੋਗਾ ਅਤੇ ਕਸਰਤ ਕਰੋ।
ਕੀ ਭਾਰ ਵਧਾਉਣ ਲਈ ਸਹੀ ਖ਼ੁਰਾਕ ਦੀ ਚੋਣ ਕਰਨਾ ਮਹੱਤਵਪੂਰਣ ਹੈ? ਜੀ ਹਾਂ, ਭਾਰ ਵਧਾਉਣ ਲਈ ਸਹੀ ਖ਼ੁਰਾਕ ਦੀ ਚੋਣ ਕਰਨਾ ਜ਼ਰੂਰੀ ਹੈ। ਤੁਹਾਨੂੰ ਆਪਣੀ ਖ਼ੁਰਾਕ ‘ਚ ਹਾਈ ਕੈਲਰੀ ਵਾਲੇ ਭੋਜਨ, ਪ੍ਰੋਟੀਨ ਨਾਲ ਭਰਪੂਰ ਭੋਜਨ, ਸਿਹਤਮੰਦ ਤੇਲ, ਅਤੇ ਸੁੱਕੇ ਮੇਵੇ ਵਰਗੇ ਪਦਾਰਥ ਸ਼ਾਮਿਲ ਕਰਨੇ ਚਾਹੀਦੇ ਹਨ। ਤੁਸੀਂ ਆਪਣੀ ਖੁਰਾਕ ‘ਚ ਦੁੱਧ, ਕੇਲੇ, ਮੱਖਣ, ਦਾਲਾਂ, ਚੌਲ, ਰਾਜਮਾਂਹ, ਪਨੀਰ ਤੇ ਮੱਛੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਸ਼ਾਮਿਲ ਕਰ ਸਕਦੇ ਹੋ।
ਕੀ ਭਾਰ ਵਧਾਉਣ ਲਈ ਕਸਰਤ ਕਰਨਾ ਲਾਭਦਾਇਕ ਹੈ? ਜੀ ਹਾਂ, ਭਾਰ ਵਧਾਉਣ ਲਈ ਕਸਰਤ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਹ ਮਾਸਪੇਸ਼ੀਆਂ ਨੂੰ ਵਧਾਉਣ, ਸ਼ਰੀਰ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰ ਸਕਦਾ ਹੈ। ਭਾਰ ਵਧਾਉਣ ਲਈ ਤੁਸੀਂ ਭਾਰ ਚੁੱਕਣਾ, ਮਸ਼ੀਨਾਂ ‘ਤੇ ਕਸਰਤ ਕਰਨਾ, ਯੋਗਾ ਤੇ ਪਾਵਰ ਲਿਫ਼ਟਿੰਗ ਵਰਗੀਆਂ ਕਸਰਤਾਂ ਕਰਨਾ ਚੁਣ ਸਕਦੇ ਹੋ।
ਭਾਰ ਵਧਣ ‘ਚ ਕਿੰਨਾ ਸਮਾਂ ਲੱਗਦਾ ਹੈ? ਭਾਰ ਵਧਣ ਲਈ ਲੱਗਣ ਵਾਲਾ ਸਮਾਂ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਵੱਖ-ਵੱਖ ਹੋ ਸਕਦਾ ਹੈ। ਭਾਰ ਵਧਣ ਦੀ ਪ੍ਰਕਿਰਿਆ ਹੌਲੀ-ਹੌਲੀ ਹੁੰਦੀ ਹੈ ਤੇ ਇਸ ‘ਚ ਸਮਾਂ ਲੱਗ ਸਕਦਾ ਹੈ।
ਕੀ ਭਾਰ ਵਧਾਉਣ ਦਾ ਇੱਕ ਤਰੀਕਾ ਹਰ ਕਿਸੇ ਲਈ ਕੰਮ ਕਰਦਾ ਹੈ? ਨਹੀਂ, ਭਾਰ ਵਧਾਉਣ ਲਈ ਇੱਕ ਹੀ ਤਰੀਕਾ ਕੰਮ ਨਹੀਂ ਕਰਦਾ। ਵਿਅਕਤੀ ਦੀ ਸ਼ਰੀਰਕ ਸਥਿਤੀ ਅਨੁਸਾਰ ਭਾਰ ਵਧਾਉਣ ਦੇ ਵੱਖ-ਵੱਖ ਤਰੀਕੇ ਹੋ ਸਕਦੇ ਹਨ। ਆਪਣੇ ਟੀਚੇ ਅਨੁਸਾਰ ਭਾਰ ਵਧਾਉਣ ਲਈ ਤੁਹਾਨੂੰ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










