ਸਿਰਫ 36 ਘੰਟੇ ਚਲਿਆ ਐਨਕਾਊਂਟਰ, ਬਾਕੀ ਸਮਾਂ ਸਰਚ ਮੁਹਿੰਮ: ਪਾਰੀਕਰ

2ਨਵੀਂ ਦਿੱਲੀ : ਪਠਾਨਕੋਟ ਹਮਲੇ ‘ਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਇਕ ਪ੍ਰੈੱਸ ਕਾਨਫਰੰਸ ਰੱਖੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਮੈਂ ਖੁਦ ਉਨ੍ਹਾਂ ਥਾਵਾਂ ਦਾ ਜਾਇਜ਼ਾ ਲਿਆ ਹੈ, ਜਿੱਥੇ ਗੋਲੀਬਾਰੀ ਹੋਈ ਹੈ। ਪਠਾਨਕੋਟ ‘ਚ ਕੀਤੇ ਗਏ ਇਸ ਆਪਰੇਸ਼ਨ ‘ਚ 6 ਅੱਤਵਾਦੀ ਮਾਰੇ ਗਏ ਅਤੇ 7 ਜਵਾਨ ਸ਼ਹੀਦ ਹੋਏ ਹਨ। ਪਾਰੀਕਰ ਨੇ ਕਿਹਾ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ। ਪਾਰੀਕਰ ਨੇ ਦੱਸਿਆ ਕਿ ਏਅਰਬੇਸ ਅੰਦਰ 3000 ਪਰਿਵਾਰ ਰਹਿੰਦੇ ਹਨ ਅਤੇ ਇਥੇ ਸਿਰਫ 36 ਘੰਟੇ ਐਨਕਾਊਂਟਰ ਚਲਾਇਆ ਗਿਆ ਬਾਕੀ ਸਰਚ ਮੁਹਿੰਮ ਚਲੀ। ਪਾਰੀਕਰ ਨੇ ਆਪਣੀ ਕਾਨਫਰੰਸ ਦੌਰਾਨ ਕਿਹਾ ਕਿ ਸੁਰੱਖਿਆ ਤਿਆਰੀਆਂ ‘ਚ ਕੁਝ ਕਮੀਆਂ ਦਿਖਾਈ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਫੋਰਸ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਐੱਨ. ਆਈ. ਏ. ਕਰੇ।