ਨਵੀਂ ਦਿੱਲੀਂ ਕ੍ਰਿਕਟ ਦੇ ਪ੍ਰੇਮਿਆਂ ਲਈ ਸਾਲ 2017 ਕਦੇ ਵੀ ਨਾ ਭੁੱਲਣ ਵਾਲਾ ਹੋਵੇਗਾ। ਇਸ ਸਾਲ ਕਈ ਇਸ ਤਰ੍ਹਾਂ ਦੇ ਵੱਡੇ ਰਿਕਾਰਡ ਬਣੇ ਜਿਨਾਂ ਦਾ ਟੁੱਟਣਾ ਆਉਣ ਵਾਲੇ ਸਮੇਂ ‘ਚ ਕਾਫ਼ੀ ਮੁਸ਼ਕਲ ਹੋਵੇਗਾ। ਇਨ੍ਹਾਂ ਰਿਕਾਰਡ ‘ਚੋਂ ਇਕ ਹੈ ਭਾਰਤੀ ਕ੍ਰਿਕਟ ਟੀਮ ਦੇ ਵਿਸਫ਼ੋਟਕ ਬੱਲੇਬਾਜ਼ ਰੋਹਿਤ ਸ਼ਰਮਾ ਦੇ ਛੱਕਿਆਂ ਦਾ ਰਿਕਾਰਡ। ਰੋਹਿਤ ਨੇ ਇਸ ਸਾਲ ਸਭ ਤੋਂ ਵੱਧ ਛੱਕੇ ਲਗਾਏ ਹਨ। ਇਸ ਮਾਮਲੇ ‘ਚ ਉਸ ਨੇ ਕਈ ਦਿੱਗਜ਼ ਬੱਲੇਬਾਜ਼ਾਂ ਨੂੰ ਪਿੱਛੇ ਛੱਡਿਆ ਹੈ।
ਰੋਹਿਤ ਨੇ ਇਸ ਸਾਲ 32 ਕੌਮਾਂਤਰੀ ਮੈਚ ਖੇਡੇ ਹਨ ਜਿਸ ਦੌਰਾਨ ਉਸ ਨੇ 65 ਛੱਕੇ ਲਗਾਏ ਹਨ। ਇਹ ਕਿਸੇ ਬੱਲੇਬਾਜ਼ ਵਲੋਂ ਇਕ ਸਾਲ ‘ਚ ਲਗਾਏ ਗਏ ਸਭ ਤੋਂ ਜ਼ਿਆਦਾ ਛੱਕੇ ਹਨ। ਉਸ ਨੇ ਖੇਡੇ ਗਏ ਟੈਸਟ ਮੈਚਾਂ ‘ਚ 3 ਛੱਕੇ ਲਗਾਏ ਹਨ। ਉੱਥੇ ਹੀ 21 ਮੈਚਾਂ ‘ਚ 46 ਅਤੇ ਟੀ-20 ਮੈਚਾਂ ‘ਚ 16 ਛੱਕੇ ਲਗਾਏ ਹਨ। ਰੋਹਿਤ ਨੇ ਇਸ ਰਿਕਾਰਡ ਨੇ ਉਸ ਨੂੰ ਕ੍ਰਿਕਟ ਜਗਤ ਦਾ ਨਵਾਂ ‘ਸਿਕਸਰ ਕਿੰਗ’ ਬਣਾ ਦਿੱਤਾ।
ਇਨ੍ਹਾਂ ਬੱਲੇਬਾਜ਼ਾਂ ਨੂੰ ਛੱਡਿਆ ਪਿੱਛੇ
ਰੋਹਿਤ ਨੇ 65 ਛੱਕੇ ਲਗਾ ਕੇ ਕ੍ਰਿਕਟ ਜਗਤ ਦੇ ਨਾਮੀ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦੱਖਣੀ ਅਫ਼ਰੀਕਾ ਦੇ ਏ ਬੀ. ਡਿਵੀਲਿਅਰਸ ਨੇ 2015 ‘ਚ 63 ਛੱਕੇ ਲਗਾਏ ਸਨ। ਵਿੰਡੀਜ਼ ਦੇ ਵਿਸਫ਼ੋਟਕ ਓਪਨਰ ਕ੍ਰਿਸ ਗੇਲ ਨੇ 2012 ‘ਚ 59 ਛੱਕੇ ਲਗਾਏ ਸਨ। ਇਸ ਤੋਂ ਇਲਾਵਾ ਆਸਟਰੇਲੀਆ ਦੇ ਸ਼ੇਨ ਵਾਟਸਨ ਨੇ 2011 ‘ਚ 57, ਜਦਕਿ ਪਾਕਿਸਤਾਨ ਦੇ ਸ਼ਾਹੀਦ ਅਫ਼ਰੀਦੀ ਨੇ 2005 ‘ਚ 56 ਛੱਕੇ ਲਗਾਏ ਸਨ।
ਰੌਹਿਤ ਕੌਮਾਂਤਰੀ ਟੀ-20 ਮੈਚ ਦੀ ਇਸ ਪਾਰੀ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਿਆ। ਰੋਹਿਤ ਨੇ ਸ਼੍ਰੀਲੰਕਾ ਖਿਲਾਫ਼ 22 ਦਸੰਬਰ ਨੂੰ ਹੋਏ ਦੂਜੇ ਟੀ-20 ਮੈਚ ‘ਚ 118 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਦੀ ਇਸ ਪਾਰੀ ‘ਚ 10 ਛੱਕੇ ਲਗਾਏ, ਜੋ ਕਿਸੇ ਭਾਰਤੀ ਬੱਲੇਬਾਜ਼ ਵਲੋਂ ਲਗਾਏ ਗਏ ਸਭ ਤੋਂ ਜ਼ਿਆਦਾ ਛੱਕੇ ਹਨ। ਇਹ ਉਸ ਦੇ ਟੀ-20 ਕਰੀਅਰ ਦਾ ਦੂਜਾ ਸੈਂਕੜਾ ਵੀ ਰਿਹਾ।










