ਨਵੀਂ ਦਿੱਲੀਂ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਦੌਰੇ ‘ਤੇ ਸਾਡਾ ਕੋਈ ਬਦਲਾਵ ਨਹੀਂ ਹੋਵੇਗਾ। ਸਾਡੇ ਲਈ ਸਾਰੀਆਂ ਟੀਮਾਂ ਇਕ ਸਮਾਨ ਹਨ। ਅਸੀਂ ਵਿਰੋਧੀ ਟੀਮ ਦਾ ਸਨਮਾਨ ਕਰਦੇ ਹਾਂ ਤੇ ਹਰ ਮੈਚ ਸਾਡਾ ਘਰੇਲੂ ਮੈਚ ਹੁੰਦਾ ਹੈ। ਸ਼ਾਸਤਰੀ ਨੇ ਕਿਹਾ ਕਿ ਅਗਲਾ ਦੌਰਾ ਦੱਖਣੀ ਅਫ਼ਰੀਕਾ ਦਾ ਹੈ, ਜਿੱਥੇ ਅਸੀਂ ਇਕ ਵੀ ਸੀਰੀਜ਼ ਨਹੀਂ ਜਿੱਤੀ ਹੈ। ਇਹ ਸਾਡੀ ਟੀਮ ਦੇ ਕੋਲ ਕੁਝ ਅਲੱਗ ਕਰਨ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਉੱਥੇ ਜਾ ਰਹੇ ਹਾਂ ਤੇ ਦੱਖਣੀ ਅਫ਼ਰੀਕਾ ਨੂੰ ਸਾਰੀਆਂ ਟੀਮਾਂ ਦੀ ਤਰ੍ਹਾਂ ਸਮਝਾਗੇ ਤੇ ਉਨ੍ਹਾਂ ਦਾ ਸਨਮਾਨ ਵੀ ਕਰਾਂਗੇ ਪਰ ਅਸੀਂ ਉੱਥੇ ਜਿੱਤਣ ਦੇ ਲਈ ਜਾ ਰਹੇ ਹਾਂ। ਸ਼ਾਸਤਰੀ ਨੇ ਉਨ੍ਹਾਂ ਖਿਡਾਰੀਆਂ ਨੂੰ ਵੀ ਲੰਬੇ ਹੱਥੀ ਲਿਆ ਜਿਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੀ ਹਾਲ ਹੀ ‘ਚ ਅਲੋਚਨਾ ਕੀਤੀ ਸੀ ਤੇ ਕਈ ਸਵਾਲ ਉੱਠਾਏ ਸਨ। ਸ਼ਾਸਤਰੀ ਦਾ ਮੰਨਣਾ ਹੈ ਕਿ ਧੋਨੀ ਆਪਣੇ ਤੋਂ 10 ਸਾਲ ਜੂਨੀਅਰ ਖਿਡਾਰੀ ਤੋਂ ਵੀ ਜ਼ਿਆਦਾ ਫ਼ਿੱਟ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਬੇਵਕੂਫ਼ ਨਹੀਂ ਹਾਂ ਜੋ ਮੈਂ ਪਿਛਲੇ 30-40 ਸਾਲ ਤੋਂ ਇਸ ਖੇਡ ਨੂੰ ਦੇਖ ਰਿਹਾ ਹਾਂ। ਵਿਰਾਟ ਇਕ ਦਹਾਕੇ ਦਾ ਇਸ ਟੀਮ ਦਾ ਹਿੱਸਾ ਹੈ। ਅਸੀਂ ਜਾਣਦੇ ਹਾਂ ਕਿ ਇਸ ਉਮਰ ‘ਚ ਉਹ 26 ਸਾਲ ਦੇ ਖਿਡਾਰੀ ਨੂੰ ਵੀ ਟੱਕਰ ਦੇ ਸਕਦਾ ਹੈ। ਲੋਕ ਆਪਣੇ ਖੇਡ ਦੇ ਬਾਰੇ ‘ਚ ਭੁੱਲ ਗਏ ਹਨ।
ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ ਅਸੀਂ ਸਾਰੇ ਸਰਵਸ੍ਰੇਸ਼ਠ ਹਾਂ ਸਿਰਫ਼ ਭਾਰਤ ‘ਚ ਹੀ ਨਹੀਂ ਬਲਕਿ ਵਿਸ਼ਵ ‘ਚ। ਕੋਚ ਨੇ ਕਿਹਾ ਕਿ ਉਹ ਟੈਸਟ ਨਹੀਂ ਖੇਡਦੇ ਹਨ ਇਸ ਲਈ ਉਨ੍ਹਾਂ ਨੂੰ 2019 ਕੱਪ ਤਕ ਜ਼ਿਆਦਾ ਤੋਂ ਜ਼ਿਆਦਾ ਕ੍ਰਿਕਟ ਖੇਡਣੀ ਚਾਹੀਦੀ ਹੈ।










