ਸਾਧਵੀ ਦੇ ਘਰ ਤੋਂ 1.25 ਕਰੋੜ ਦੇ ਨਵੇਂ ਨੋਟ ਅਤੇ ਢਾਈ ਕਿਲੋ ਸੋਨਾ ਬਰਾਮਦ

ਨਵੀਂ ਦਿੱਲੀ— ਗੁਜਰਾਤ ਦੇ ਬਨਾਸਕਾਂਠਾ ‘ਚ ਪੁਲਸ ਨੇ ਸਾਧਵੀ ਜੈ ਸ਼੍ਰੀਗਿਰੀ ਦੇ ਘਰ ‘ਚ ਛਾਪਾ ਮਾਰ ਕੇ 1 ਕਰੋੜ 26 ਲੱਖ ਰੁਪਏ ਦੇ ਨਵੇਂ ਨੋਟ ਬਰਾਮਦ ਕੀਤੇ ਹਨ। ਪੁਲਸ ਨੇ ਛਾਪੇਮਾਰੀ ਦੌਰਾਨ ਢਾਈ ਕਿਲੋ ਸੋਨਾ ਅਤੇ 2 ਦਰਜ਼ਨ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਜੈ ਸ਼੍ਰੀਗਿਰੀ ਪੂਰੇ ਇਲਾਕੇ ‘ਚ ਦਬੰਗ ਸਾਧਵੀ ਦੇ ਰੂਪ ਤੋਂ ਜਾਣੀ ਜਾਂਦੀ ਹੈ। ਉਹ ਮੁਕਤੇਸ਼ਵਰ ਮਠ ਨਾਲ ਜੁੜੀ ਹੋਈ ਹੈ। ਇਕ ਪ੍ਰੋਗਰਾਮ ਦੌਰਾਨ ਸਾਧਵੀ ਨੇ 2000 ਦੇ ਨਵੇਂ ਨੋਟ ਉਡਾਏ ਸਨ। ਜਿਸ ਤੋਂ ਬਾਅਦ ਉਹ ਬਹੁਤ ਚਰਚਾ ‘ਚ ਰਹੀ ਸੀ। ਮਾਮਲੇ ਦ ਖੁਲਾਸਾ ਉਦੋਂ ਹੋਇਆ ਜਦੋਂ ਇਕ ਵਪਾਰੀ ਨੇ ਸਾਧਵੀ ਖਿਲਾਫ ਜਾਨ ਤੋਂ ਮਾਰਨ ਅਤੇ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਸਾਧਵੀ ਜੈ ਸ਼੍ਰੀਗਿਰੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿਛ ਕਰ ਰਹੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਸੂਚਨਾ ਮੁਤਾਬਕ ਸਾਧਵੀ ਜੈਸ਼੍ਰੀ ਜ਼ਿਲੇ ਦੇ ਬਡਗਾਮ ਤਾਲੁਕਾ ਸਥਿਤ ਮੁਕਤੇਸ਼ਵਰ ਮਠ ਨਾਲ ਜੁੜੀ ਹੋਈ ਹੈ। ਪਾਲਨਪੁਰ ਦੇ ਜੌਹਰੀ ਪ੍ਰੀਤੇਸ਼ ਸ਼ਾਹ ਨੇ ਸਾਧਵੀ ਅਤੇ 2 ਹੋਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸ਼ਾਹ ਨੇ ਤਿੰਨਾਂ ‘ਤੇ ਆਰੋਪ ਲਗਾਇਆ ਹੈ ਕਿ ਜਦੋਂ ਤਿੰਨਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਤਾਂ ਸ਼ਾਹ ਨੇ ਧੋਖਾਧੜੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ।