ਸ਼ਰਧਾ ਕਪੂਰ ਸਤ੍ਰੀ 2 ਦੀ ਸ਼ੂਟਿੰਗ ਲਈ ਪੁੱਜੀ ਮੱਧ ਪ੍ਰਦੇਸ਼

ਅਦਾਕਾਰਾ ਸ਼ਰਧਾ ਕਪੂਰ ਸਤ੍ਰੀ 2 ਦੀ ਸ਼ੂਟਿੰਗ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ‘ਚ ਰਾਜਕੁਮਾਰ ਰਾਓ ਅਤੇ ਅਪਾਰਸ਼ਕਤੀ ਖੁਰਾਣਾ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਸ਼ਰਧਾ ਨੂੰ ਕੱਲ੍ਹ ਮੁੰਬਈ ਹਵਾਈ ਅੱਡੇ ‘ਤੇ ਦੇਖਿਆ ਗਿਆ ਜਿੱਥੋਂ ਉਹ ਮੱਧ ਪ੍ਰਦੇਸ਼ ਦੇ ਚੰਦੇਰੀ ਲਈ ਰਵਾਨਾ ਹੋਈ। ਇਸ ਮੌਕੇ ਉਸ ਨੇ ਸਲਵਾਰ ਸੂਟ ਪਾਇਆ ਹੋਇਆ ਸੀ ਜਿਸ ਵਿੱਚ ਉਹ ਖਾਸੀ ਫ਼ੱਬ ਰਹੀ ਸੀ। ਇਸ ਮੌਕੇ ਸ਼ਰਧਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਫ਼ੋਟੋਆਂ ਵੀ ਖਿਚਵਾਈਆਂ।
ਦੱਸਣਾ ਬਣਦਾ ਹੈ ਕਿ ਸ੍ਰਤੀ 2 ਸਾਲ 2018 ‘ਚ ਆਈ ਕੌਮੇਡੀ ਅਤੇ ਹੌਰਰ ਫ਼ਿਲਮ ਸ੍ਰਤੀ ਦਾ ਅਗਲਾ ਭਾਗ ਹੈ। ਇਸ ਫ਼ਿਲਮ ਦਾ ਐਲਾਨ ਮੁੰਬਈ ‘ਚ ਅਪ੍ਰੈਲ ‘ਚ ਫ਼ਿਲਮ ਦੇ ਨਿਰਮਾਤਾਵਾਂ ਨੇ ਕੀਤਾ ਸੀ। ਇਸ ਫ਼ਿਲਮ ‘ਚ ਪੰਕਜ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵੀ ਨਜ਼ਰ ਆਉਣਗੇ। ਸ੍ਰਤੀ 2 ਅਗਲੇ ਸਾਲ ਅਗਸਤ ‘ਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਸਾਲ 2018 ‘ਚ ਆਈ ਸ੍ਰਤੀ ਦਾ ਨਿਰਦੇਸ਼ਨ ਅਮਰ ਕੌਸ਼ਿਕ ਨੇ ਕੀਤਾ ਸੀ ਅਤੇ ਉਹ ਵਾਕਈ ਇੱਕ ਬਲੌਕਬਸਟਰ ਸਾਬਤ ਹੋਈ ਸੀ। ਰਾਜਕੁਮਾਰ ਰਾਓ ਅਤੇ ਅਪਾਰਸ਼ਕਤੀ ਦੀ ਪਿਛਲੇ ਸਾਲ ਡਰਾਉਣੀ ਫ਼ਿਲਮ ਭੇੜੀਆ” ਚ ਵੀ ਦਿਖਾਈ ਦਿੱਤੇ ਸਨ। ਭੇੜੀਆ ਦੇ ਨਿਰਮਾਤਾਵਾਂ ਨੇ ਵੀ ਇਸ ਦਾ ਅਗਲਾ ਭਾਗ ਬਣਾਉਣ ਦਾ ਐਲਾਨ ਕੀਤਾ ਹੈ।