ਸਵੇਰੇ-ਸਵੇਰੇ ਕੰਬੀ ਧਰਤੀ! 4.6 ਤੀਬਰਤਾ ਨਾਲ ਬੰਗਾਲ ਦੀ ਖਾੜੀ ‘ਚ ਆਇਆ ਜ਼ਬਰਦਸਤ ਭੂਚਾਲ

ਨਵੀਂ ਦਿੱਲੀ – ਬੰਗਾਲ ਦੀ ਖਾੜੀ ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4.6 ਮਾਪੀ ਗਈ ਹੈ। ਇਹ ਭੂਚਾਲ 2 ਜੂਨ 2026 ਨੂੰ ਸਵੇਰੇ 07:43:17 ਵਜੇ ਆਇਆ, ਜਿਸ ਦੀ ਡੂੰਘਾਈ ਜ਼ਮੀਨ ਦੇ ਅੰਦਰ 10 ਕਿਲੋਮੀਟਰ ਦੱਸੀ ਜਾ ਰਹੀ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇਕ ਪੋਸਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। NCS ਮੁਤਾਬਕ ਬੰਗਾਲ ਦੀ ਖਾੜੀ ‘ਚ ਆਏ ਇਸ ਭੂਚਾਲ ਦਾ ਕੇਂਦਰ 14.027 N ਅਕਸ਼ਾਂਸ਼ ਅਤੇ 93.132 E ਰੇਖਾਂਸ਼ ‘ਤੇ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਾਲੂ ਸਾਲ ਦੇ ਫਰਵਰੀ ਮਹੀਨੇ ‘ਚ ਵੀ ਬੰਗਾਲ ਦੀ ਖਾੜੀ ‘ਚ 4.3 ਤੀਬਰਤਾ ਦਾ ਦਰਮਿਆਨਾ ਭੂਚਾਲ ਆਇਆ ਸੀ, ਜੋ 11 ਫਰਵਰੀ ਨੂੰ ਸਵੇਰੇ 05:12 ਵਜੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਰਿਕਾਰਡ ਕੀਤਾ ਗਿਆ ਸੀ।
ਵਿਗਿਆਨਕ ਨਜ਼ਰੀਏ ਅਤੇ USGS ਦੇ ਅੰਕੜਿਆਂ ਮੁਤਾਬਕ, ਭੂਚਾਲ ਧਰਤੀ ਦੀ ਸਤ੍ਹਾ ਤੋਂ ਲੈ ਕੇ ਲਗਭਗ 700 ਕਿਲੋਮੀਟਰ ਦੀ ਡੂੰਘਾਈ ਦੇ ਵਿਚਕਾਰ ਕਿਤੇ ਵੀ ਆ ਸਕਦੇ ਹਨ। ਇਸ ਡੂੰਘਾਈ ਦੇ ਆਧਾਰ ‘ਤੇ ਭੂਚਾਲਾਂ ਨੂੰ ਤਿੰਨ ਸ਼੍ਰੇਣੀਆਂ ‘ਚ ਵੰਡਿਆ ਜਾਂਦਾ ਹੈ ਜੋ ਕਿ ਹੈ ਉਥਲੇ , ਮੱਧਮ ਅਤੇ ਡੂੰਘੇ । ਜਿਸ ‘ਚ 0 ਤੋਂ 70 ਕਿਲੋਮੀਟਰ ਦੀ ਡੂੰਘਾਈ ਵਾਲੇ ਭੂਚਾਲਾਂ ਨੂੰ ਉਥਲੇ, 70 ਤੋਂ 300 ਕਿਲੋਮੀਟਰ ਵਾਲਿਆਂ ਨੂੰ ਮੱਧਮ ਅਤੇ 300 ਤੋਂ 700 ਕਿਲੋਮੀਟਰ ਦੀ ਡੂੰਘਾਈ ਵਾਲੇ ਭੂਚਾਲਾਂ ਨੂੰ ਡੂੰਘੇ ਭੂਚਾਲ ਮੰਨਿਆ ਜਾਂਦਾ ਹੈ। ਆਮ ਤੌਰ ‘ਤੇ 70 ਕਿਲੋਮੀਟਰ ਤੋਂ ਵੱਧ ਡੂੰਘਾਈ ਵਾਲੇ ਭੂਚਾਲਾਂ ਲਈ ‘ਡੀਪ-ਫੋਕਸ ਅਰਥਕੁਏਕ’ ਸ਼ਬਦ ਵਰਤਿਆ ਜਾਂਦਾ ਹੈ।