ਧੂਰੀ : ਹੈਦਰਾਬਾਦ ਦੀ ਇੱਕ ਯੂਨੀਵਰਸਿਟੀ ਚ ਪੀ.ਐੱਚ.ਡੀ. ਵਿਦਿਆਰਥੀ ਰੋਹਿਤ ਵਾਮੁੱਲਾ ਵੱਲੋਂ ਕੀਤੀ ਆਤਮ ਹੱਤਿਆ ਦੇ ਰੋਸ ਵੱਜੋਂ ਅੱਜ ਬਲਾਕ ਯੂਥ ਕਾਂਗਰਸ ਵੱਲੋਂ ਹਲਕਾ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਸਥਾਨਕ ਕੱਕੜਵਾਲ ਚੌਂਕ ਵਿਖੇ ਕੇਂਦਰੀ ਐਚ.ਆਰ.ਡੀ. ਮੰਤਰੀ ਸਮਿਰਤੀ ਇਰਾਨੀ ਦਾ ਪੁਤਲਾ ਫੂਕਦਿਆਂ ਭਾਜਪਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਐਚ.ਆਰ.ਡੀ. ਮੰਤਰੀ ਸਮਰਿਤੀ ਇਰਾਨੀ ਦੇਸ਼ ਦੇ ਮੰਤਰੀ ਮੰਡਲ ‘ਚ ਅਹਿਮ ਥਾਂ ਤੇ ਹੋਣ ਦੇ ਬਾਵਜੂਦ ਵੀ ਆਪਣੀ ਡਿਊਟੀ ਨਿਭਾਉਣ ਤੋਂ ਨਾਕਾਮ ਰਹੀ ਹੈ ਅਤੇ ਉਨ•ਾ ਦੇ ਵਿਭਾਗ ਨੂੰ ਕਈ ਪੱਤਰ ਵੀ ਲਿਖੇ ਗਏ ਸਨ, ਪਰ ਜਿੰਨ•ਾਂ ਤੇ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਪੀ.ਐੱਚ.ਡੀ. ਵਿਦਿਆਰਥੀ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀਂ ਪਈ।
ਉਨਾਂ ਐਸ.ਸੀ.ਆਰ.ਬੀ. ਦੀ 2015 ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਤੋਂ ਦੇਸ਼ ‘ਚ ਮੋਦੀ ਸਰਕਾਰ ਬਣੀ ਹੈ ਤਾਂ ਉਦੋਂ ਤੋਂ ਦਲਿੱਤਾ ਤੇ 20% ਜੁਲਮ ਵਧੇ ਹਨ। ਉਨ•ਾਂ ਕਿਹਾ ਕਿ ਮੋਦੀ ਸਰਕਾਰ ਦਲਿੱਤ ਵਿਰੋਧੀ ਏਜੰਡਾ ਲੈ ਕੇ ਚੱਲ ਰਹੀ ਹੈ। ਇਸ ਮੌਕੇ ਯੂਥ ਵਿੰਗ ਦੇ ਜਿਲ•ਾ ਜਨਰਲ ਸਕੱਤਰ ਇੰਦਰਜੀਤ ਸਿੰਘ ਮਰਾਹੜ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਹਲਕਾ ਧੂਰੀ ਦੇ ਜਨਰਲ ਸਕੱਤਰ ਵੀਰਪ੍ਰਤਾਪ ਸਿੰਘ ਕਾਕਾ ਤੂਰ, ਐੱਸ.ਸੀ. ਸੈੱਲ ਦੇ ਆਗੂ ਬਲਵੰਤ ਸਿੰਘ, ਗਗਨਦੀਪ ਸਿੰਘ ਗੱਗੀ, ਜੋਨੀ ਧੂਰੀ ਸਮੇਤ ਹੋਰ ਵੀ ਕਾਂਗਰਸੀ ਹਾਜਰ ਸਨ।















