ਜੈਪੁਰ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਪਿੱਛੇ ਚਿਪਕਾਈ ਗਈ ਚਿੱਠੀ
ਜੈਪੁਰ : ਆਈ ਐਸ ਵੱਲੋਂ 26 ਜਨਵਰੀ ਮੌਕੇ ਦੇਸ਼ ਵਿਚ ਤਬਾਹੀ ਮਚਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਜੈਪੁਰ ‘ਚ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਦੀ ਪਿੱਠ ਪਿੱਛੇ ਚਿਪਕਾਈ ਗਈ ਇੱਕ ਚਿੱਠੀ ਰਾਹੀਂ ਦਿੱਤੀ ਗਈ ਹੈ। ਜ਼ਿਲ੍ਹੇ ਦੇ ਸਹਾਇਕ ਪੁਲਿਸ ਮੁਖੀ ਸੰਜੇ ਕੁਮਾਰ ਮੁਤਾਬਕ ਮਹਾਤਮਾ ਗਾਂਧੀ ਦੀ ਮੂਰਤੀ ‘ਤੇ ਗੂੜ੍ਹੇ ਲਾਲ ਰੰਗ ਦੇ ਵਾਰਨਿਸ਼ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਲਿਖਿਆ ਹੈ, “26 ਜਨਵਰੀ ਨੂੰ ਤਬਾਹੀ ਹੋਵੇਗੀ”। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਜੈਪੁਰ ਰੇਂਜ ਦੇ ਆਈਜੀ ਡੀ.ਸੀ ਜੈਨ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ। ਪਰ ਇਸ ਦੇ ਬਾਵਜੂਦ ਚੌਕਸੀ ਵਧਾਈ ਗਈ ਹੈ। ਚਿੱਠੀ ਚਿਪਕਾਉਣ ਵਾਲੇ ਅਣਪਛਾਤੇ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।















