ਨੈਸ਼ਨਲ ਡੈਸਕ— 1993 ਮੁੰਬਈ ਬੰਬ ਧਮਾਕੇ ਦੇ ਮੁਖ ਦੋਸ਼ੀਆਂ ‘ਚੋਂ ਇਕ ਰਿਹਾ ਮੋਹਮਦ ਫਾਰੂਕ ਉਰਫ ਟਕਲਾ ਨੂੰ ਸੋਮਵਾਰ ਨੂੰ ਸਪੈਸ਼ਲ ਟਾਡਾ ਕੋਰਟ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 28 ਮਾਰਚ ਤੱਕ ਪੁਲਸ ਹਿਰਾਸਤ ‘ਚ ਭੇਜਿਆ ਹੈ।
ਮਾਮਲੇ ਦੀ ਸੁਣਵਾਈ ਦੌਰਾਨ ਸੀ.ਬੀ.ਆਈ ਨੇ ਫਾਰੂਕ ਦੀ 14 ਦਿਨੀਂ ਪੁਲਸ ਹਿਰਾਸਤ ਦੀ ਮੰਗ ਕੀਤੀ ਸੀ। ਏਜੰਸੀ ਨੇ ਕੋਰਟ ਨੂੰ ਦੱਸਿਆ ਕਿ ਪੁਲਸ ਹਿਰਾਸਤ ‘ਚ ਜਾਂਚ ਦੌਰਾਨ ਦਿੱਤੇ ਗਏ ਉਸ ਨੂੰ ਬਿਆਨਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ।
ਮੋਹਮਦ ਫਾਰੂਕ ਉਰਫ ਟਕਲਾ 1993 ‘ਚ ਹੋਏ ਮੁੰਬਈ ਬੰਬ ਧਮਾਕੇ ‘ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਸਾਥੀ ਰਿਹਾ ਹੈ। ਉਸ ਦੇ ਖਿਲਾਫ ਸਾਲ 1995 ‘ਚ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲੇ ਟਕਲਾ ਨੂੰ 8 ਮਾਰਚ ਨੂੰ ਦੁਬਈ ਤੋਂ ਭਾਰਤ ਲਿਆਇਆ ਗਿਆ ਸੀ। ਮੁੰਬਈ ਦੇ ਟਾਡਾ ਕੋਰਟ ਦੇ ਸਾਹਮਣੇ ਉਸ ਦੀ ਪੇਸ਼ੀ ਹੋਈ ਸੀ। ਅਦਾਲਤ ਨੇ ਉਸ ਨੂੰ 19 ਮਾਰਚ ਤੱਕ ਪੁਲਸ ਹਿਰਾਸਤ ‘ਚ ਭੇਜਿਆ ਸੀ।















