ਸਪਨਾ ਚੌਧਰੀ ਦੇ ਘਰ ਅਚਾਨਕ ਕਿਓਂ ਪਹੁੰਚੀ ਪੁਲੀਸ?

ਗੁਰੂਗ੍ਰਾਮ – ਦੇਸ਼ ਦੀ ਮਸ਼ਹੂਰ ਡਾਂਸਰ ਅਤੇ ਬਿੱਗ ਬੌਸ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਪੁਲੀਸ ਨੇ ਸਪਨਾ ਚੌਧਰੀ ਦੀ ਗੱਡੀ ਦੇ ਐਕਸੀਡੈਂਟ ਤੋਂ ਬਾਅਦ ਉਨ੍ਹਾਂ ਦੇ ਘਰ ਪਹੁੰਚ ਕੇ ਪੁੱਛਗਿੱਛ ਕੀਤੀ। ਸਪਨਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਖ਼ੁਦ ਮੀਡਿਆ ਨੂੰ ਦਿੱਤੀ। ਗੱਲਬਾਤ ਦੌਰਾਨ ਸਪਨਾ ਚੌਧਰੀ ਨੇ ਦੱਸਿਆ ਕਿ 25 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੀ ਗੱਡੀ ਫ਼ੌਰਚੂਨਰ ਦੀ ਕਿਸੇ ਟਰੱਕ ਨਾਲ ਟੱਕਰ ਹੋ ਗਈ ਸੀ। ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਸਪਨਾ ਨੇ ਦੱਸਿਆ ਕਿ ਕਾਰ ਦਾ ਐਕਸੀਡੈਂਟ ਦਿੱਲੀ ਵਿੱਚ ਹੋਇਆ ਅਤੇ ਉਹ ਉਸ ਸਮੇਂ ਹਰਿਆਣਾ ਵਿੱਚ ਸੀ। ਉਨ੍ਹਾਂ ਨੂੰ ਇਸ ਘਟਨਾ ਦਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੀ।
ਗੱਲਬਾਤ ਦੌਰਾਨ ਸਪਨਾ ਨੇ ਦੱਸਿਆ, ”ਮੈਂ ਉਸ ਰਾਤ ਇੱਕ ਸਟੂਡੀਓ ਵਿੱਚ ਰਿਕਾਰਡਿੰਗ ਲਈ ਗਈ ਸੀ। ਇਸ ਤੋਂ ਬਾਅਦ ਮੇਰੇ ਦੋ ਹੋਰ ਸਾਥੀ ਗਾਇਕ ਕਲਾਕਾਰ ਲੇਖਕ ਮੈਨੂੰ ਗੁਰੂਗ੍ਰਾਮ ਸਥਿਤ ਮੇਰੇ ਘਰ ‘ਤੇ ਉਤਾਰ ਕੇ ਮੇਰੀ ਕਾਰ ਲੈ ਕੇ ਚਲੇ ਗਏ। 25 ਦਸੰਬਰ ਦੀ ਰਾਤ ਹਰਿਆਣਵੀ ਲੇਖਕ ਗਾਇਕ ਵੀਰ ਸਾਹੂ ਵੀ ਮੌਜੂਦ ਸਨ।” ਉਥੇ ਹੀ ਵੀਰ ਸਾਹੂ ਨੇ ਕਿਹਾ, ”ਉਸ ਰਾਤ ਸਪਨਾ ਨੂੰ ਘਰ ਛੱਡਣ ਤੋਂ ਬਾਅਦ ਮੈਂ ਰਸਤੇ ਵਿੱਚ ਦੋਸਤ ਰਾਜੀਵ ਨੂੰ ਨਾਲ ਬੈਠਾਇਆ। ਅਸੀਂ ਹਿਸਾਰ ਜਾਣਾ ਸੀ, ਸਾਡੀ ਗੱਡੀ ਥੋੜ੍ਹੀ ਹੀ ਅੱਗੇ ਵਧੀ ਸੀ ਕਿ ਪਿੱਛੋ ਦੀ ਅਣਪਛਾਤੀ ਗੱਡੀ ਨੇ ਸਾਡੀ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਵੀਰ ਸਾਹੂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਜਦੋਂ ਤਕ ਮੈਂ ਅਤੇ ਮੇਰਾ ਦੋਸਤ ਹੋਸ਼ ‘ਚ ਆਏ ਉਸ ਸਮੇਂ ਤਕ ਟੱਕਰ ਮਾਰਨ ਵਾਲੀ ਗੱਡੀ ਮੌਕੇ ਤੋਂ ਫ਼ਰਾਰ ਹੋ ਗਈ ਅਤੇ ਸਾਡੇ ‘ਤੇ ਚਲਾਉਣ ਦਾ ਦੋਸ਼ ਸ਼ਰਾਬ ਪੀ ਕੇ ਕਾਰ ਲਗਾਇਆ ਜਾ ਰਿਹਾ ਹੈ।”