ਸੁਪਰਸਟਾਰ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦੀ ਫ਼ਿਲਮ ਗੁੱਡ ਨਿਊਜ਼ ਨੇ ਬੌਕਸ ਔਫ਼ਿਸ ‘ਤੇ ਬਹੁਤ ਵਧੀਆ ਕਮਾਈ ਨਾਲ ਸ਼ੁਰੂਆਤ ਕੀਤੀ। ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਗੁੱਡ ਨਿਊਜ਼ ਨੇ ਬੌਕਸ ਔਫ਼ਿਸ ‘ਤੇ 17.56 ਕਰੋੜ ਦੀ ਕਮਾਈ ਕਰ ਕੇ ਖਾਤਾ ਖੋਲ੍ਹਿਆ ਸੀ। ਸ਼ਨੀਵਾਰ (28 ਦਸੰਬਰ) ਨੂੰ ਫ਼ਿਲਮ ਨੇ 21.78 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਐਤਵਾਰ ਯਾਨੀ ਕਿ ਤੀਜੇ ਦਿਨ 25 ਤੋਂ 26 ਕਰੋੜ ਦੀ ਕਮਾਈ ਕੀਤੀ। ਫ਼ਿਲਮ ਨੇ ਹੁਣ ਤਕ 65 ਕਰੋੜ ਦੀ ਕਮਾਈ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਵੀਕੈਂਡ ਅਤੇ ਨਵੇਂ ਸਾਲ ਦੇ ਮੌਕੇ ਫ਼ਿਲਮ ਆਪਣੀ ਕਮਾਈ ‘ਚ ਭਾਰੀ ਉਛਾਲ ਕਰ ਸਕਦੀ ਹੈ। ਫ਼ਿਲਮ ‘ਚ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦੇ ਨਾਲ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਲੀਡ ਰੋਲ ਵਿੱਚ ਹਨ। ਫ਼ਿਲਮ ਦੇ ਚਾਰੇ ਸਿਤਾਰਿਆਂ ਨੇ ਇਸ ਦਾ ਜ਼ਬਰਦਸਤ ਪ੍ਰਚਾਰ ਕੀਤਾ। ਓਪਨਿੰਗ ਕੋਲੈਕਸ਼ਨ ਨੂੰ ਦੇਖਣ ਤੋਂ ਬਾਅਦ ਇਹ ਸਾਫ਼ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾ ਹਾਲ ਵੱਲ ਖਿੱਚਣ ‘ਚ ਸਫ਼ਲ ਰਹੀ ਹੈ।











