ਗੁਰਾਇਆ — ਸ਼੍ਰੀ ਅਮਰਨਾਥ ਜੀ ਦੀ ਪਾਵਨ ਯਾਤਰਾ ‘ਤੇ ਜਾਣ ਦੇ ਇਛੁੱਕ ਸ਼ਿਵ ਭਗਤਾਂ ਲਈ ਚੰਗੀ ਖਬਰ ਇਹ ਹੈ ਕਿ ਇਸ ਵਾਰ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਐੱਸ. ਐੱਮ. ਐੱਸ. ਦੇ ਮਾਧਿਅਮ ਨਾਲ ਇਕ ਨਵੀਂ ਸੇਵਾ ਦਾ ਸ਼ੁੱਭ ਆਰੰਭ ਕਰਨ ਜਾ ਰਿਹਾ ਹੈ। ਇਹ ਸੇਵਾ ਯਾਤਰਾ ‘ਚ ਬਹੁਤ ਵੱਧ ਸਹਾਇਕ ਸਿੱਧ ਹੋਵੇਗੀ। ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਨੂੰ ਹੁਣ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਯਾਤਰਾ ਮਾਰਗ ਦੀ ਅਪਡੇਟ ਜਾਣਕਾਰੀ ਸ਼ਰਈਨ ਬੋਰਡ ਐੱਸ. ਐੱਮ. ਐੱਸ. ਦੇ ਮਾਧਿਅਮ ਨਾਲ ਉਪਲਬੱਧ ਕਰਵਾਉਣਗੇ। ਇਸ ਦੇ ਲਈ ਸ਼ਰਾਈਨ ਬੋਰਡ ਨੇ ਯਾਤਰਾ ਦੇ ਪੰਜੀਕਰਨ ਦੇ ਸਮੇਂ ਮੋਬਾਈਲ ਫੋਨ ਨੰਬਰ ਦੇਣਾ ਜ਼ਰੂਰੀ ਕਰ ਦਿੱਤਾ ਹੈ ਤਾਂ ਕਿ ਯਾਤਰੀ ਇਸ ਸੇਵਾ ਦਾ ਲਾਭ ਲੈ ਸਕਣ।
ਜ਼ਿਕਰਯੋਗ ਹੈ ਕਿ ਪਹਿਲਾਂ ਸ਼੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸਮੇਂ ‘ਤੇ ਜਾਣਕਾਰੀ ਪ੍ਰਾਪਤ ਨਹੀਂ ਹੋ ਪਾਉਂਦੀ ਸੀ ਤੇ ਉਨ੍ਹਾਂ ਨੂੰ ਖਰਾਬ ਮੌਸਮ ਜਾਂ ਕਿਸੇ ਹੋਰ ਸਕੰਟਕਾਲ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਕਾਰਨ ਕਈ ਵਾਰ ਯਾਤਰਾ ਦੇ ਬੈਸ ਕੈਪਾਂ ‘ਚ ਭੀੜ ਵੀ ਹੋ ਜਾਂਦੀ ਸੀ, ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਰੱਖਦੇ ਹੋਏ, ਸ਼ਰਾਈਨ ਬੋਰਡ ਉਕਤ ਕਦਮ ਚੁੱਕਣ ਜਾ ਰਹੇ ਹਨ।
ਇਸ ਸੇਵਾ ਦੇ ਨਾਲ ਹੀ ਇਸ ਵਾਰ ਪੰਜੀਕਰਨ ਕਰਵਾਉਂਦੇ ਸਮੇਂ ਯਾਤਰੀਆਂ ਨੂੰ ਇਕ ਡਾਇਰੈਕਟਰੀ ਵੀ ਉਪਲਬੱਧ ਕਰਵਾਈ ਜਾਣ ‘ਤੇ ਗੰਭੀਰਤਾ ਨਾਲ ਵਿਚਾਰ ਚਲ ਰਿਹਾ ਹੈ, ਇਸ ਡਾਇਰੈਕਟਰੀ ‘ਚ ਯਾਤਰੀ ਸਫਰ ਦੇ ਸਮੇਂ ਕੀ ਕਰਨ ਤੇ ਕੀ ਨਾ ਕਰਨ ਤੇ ਨਾਲ ਹੀ ਕਿਨ੍ਹਾਂ-ਕਿਨ੍ਹਾਂ ਸਾਵਧਾਨੀਆਂ ਨੂੰ ਧਿਆਨ ‘ਚ ਰੱਖਣ, ਸਭ ਲਿਖਿਆ ਹੋਵੇਗਾ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਬਿਨ੍ਹਾਂ ਮੈਡੀਕਲ ਸਰਟੀਫਿਕੇਟ ਦੇ ਪੰਜੀਕਰਨ ਨਹੀਂ ਕੀਤਾ ਜਾਵੇਗਾ ਤੇ 10 ਫਰਵਰੀ ਤੋਂ ਬਾਅਦ ਦਾ ਮੈਡੀਕਲ ਸਰਟੀਫਿਕੇਟ ਨੂੰ ਮਾਨਤਾ ਪ੍ਰਾਪਤ ਹੋਵੇਗੀ। ਯਾਤਰਾ ਲਈ ਪੰਜੀਕਰਨ ਦੀ ਸੁਵਿਧਾ 1 ਮਾਰਚ ਤੋਂ ਸ਼ੁਰੂ ਹੋ ਰਹੀ ਹੈ, ਜਦ ਕਿ ਇਹ ਯਾਤਰਾ 29 ਜੂਨ ਤੋਂ ਸ਼ੁਰੂ ਹੋ ਕੇ 7 ਅਗਸਤ ਰੱਖੜੀ ਵਾਲੇ ਦਿਨ ਤਕ ਯਾਨੀ 40 ਦਿਨ ਚਲੇਗੀ। ਸ਼ਰਾਈਨ ਬੋਰਡ ਦੀ ਵੈੱਬ ਸਾਈਟ ‘ਤੇ ਅਜੇ ਤਕ ਪੰਜਾਬ ਰਾਜ ਦੇ ਮਾਨਤਾ ਪ੍ਰਾਪਤ ਡਾਕਟਰਾਂ ਦੀ ਲਿਸਚ ਅਪਡੇਟ ਨਹੀਂ ਕੀਤੀ ਗਈ, ਜਦ ਕਿ ਹੋਰਨਾਂ ਰਾਜਾਂ ਦੀਆਂ ਜ਼ਿਆਦਾਤਰ ਲਿਸਟਾਂ ਅਪਡੇਟ ਹੋ ਚੁੱਕੀਆਂ ਹਨ, ਪੰਜਾਬ ਰਾਜ ਇਸ ਵਲ ਧਿਆਨ ਦੇਵੇ ਤੇ ਜਲਦ ਡਾਕਟਰਾਂ ਦੀ ਲਿਸਟ ਅਪਡੇਟ ਕਰੇ।















