ਸ਼੍ਰੀਨਗਰ ‘ਚ ਰਾਜ ਮਾਰਗ ‘ਤੇ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ

ਜੰਮੂ ਕਸ਼ਮੀਰ— ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ‘ਤੇ ਅੱਜ ਭਾਰੀ ਵਾਹਨਾਂ ਨੂੰ ਕੇਵਲ ਇਸ ਪਾਸੇ ਅਤੇ ਹਲਕੇ ਵਾਹਨਾਂ ਨੂੰ ਦੂਜੇ ਪਾਸੇ ਜਾਣ ਦੀ ਮੰਜ਼ੂਰੀ ਦਿੱਤੀ ਗਈ ਹੈ। ਆਵਾਜਾਈ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਹਲਕੇ ਵਾਹਨਾਂ ਨੂੰ ਦੋਨਾਂ ਪਾਸੇ ਤੋਂ ਆਉਣ ਦੀ ਮੰਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮੌਸਮ ਅਤੇ ਸੜਕੀ ਦੀ ਹਾਲਤ ‘ਚ ਸੁਧਾਰ ਕਾਰਨ ਸ਼੍ਰੀਨਗਰ ਅਤੇ ਜੰਮੂ ਦੋਨਾਂ ਪਾਸੇ ਤੋਂ ਆਵਾਜਾਈ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਇੱਥੇ ਬੁੱਧਵਾਰ ਕੇਵਲ ਇਕ ਹੀ ਪਾਸੇ ਤੋਂ ਵਾਹਨਾਂ ਨੂੰ ਆਉਣ ਦਿੱਤਾ ਜਾ ਰਿਹਾ ਸੀ। ਅਗਲੇ ਆਦੇਸ਼ ਤੱਕ ਭਾਰੀ ਵਾਹਨਾਂ ਨੂੰ ਹਾਦਸੇ ਅਤੇ ਜ਼ਾਮ ਦੀ ਸਥਿਤੀ ਤੋਂ ਬਚਣ ਲਈ ਕੇਵਲ ਇਕ ਪਾਸੇ ਤੋਂ ਹੀ ਜਾਣ ਦੀ ਮੰਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੰਮੁ ਤੋਂ ਅੱਜ ਸਵੇਰੇ ਕਸ਼ਮੀਰ ਘਾਟੀ ਦੇ ਵੱਖ-ਵੱਖ ਸਥਾਨਾਂ ਵੱਲ ਭਾਰੀ ਵਾਹਨਾਂ ਨੂੰ ਜਾਣ ਦਿੱਤਾ ਗਿਆ। ਜੰਮੂ ਤੋਂ ਸ਼੍ਰੀਨਗਰ ਵੱਲ ਭਾਰੀ ਵਾਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਵਾਹਨਾਂ ਨੂੰ ਰਾਜ ਮਾਰਗ ਦੇ ਇਕ ਪਾਸੇ ਤੋਂ ਜਾਣ ਦਾ ਫੈਸਲਾ ਬਰਫਬਾਰੀ ਤੋਂ ਸੜਕਾਂ ਦੀ ਫਿਸਲਣ ਅਤੇ ਕਈ ਸਥਾਨਾਂ ‘ਤੇ ਹਾਦਸੇ ਹੋਣ ਕਾਰਨ ਲਿਆ ਗਿਆ ਸੀ। ਮੌਸਮ ‘ਚ ਪੂਰੀ ਤਰ੍ਹਾਂ ਸੁਧਾਰ ਹੋਣ ਤੋਂ ਬਾਅਦ ਦੋਨਾਂ ਪਾਸੇ ਵਾਹਨਾਂ ਦੀ ਆਵਾਜਾਈ ਦੀ ਮੰਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕੋਈ ਚੇਤਾਵਨੀ ਜ਼ਾਰੀ ਨਹੀਂ ਕੀਤੀ ਗਈ ਹੈ ਅਤੇ ਸੜਕ ਦੇ ਹਾਦਸੇ ਦਾ ਸ਼ਿਕਾਰ ਹੋਏ ਭਾਗਾਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਭਾਰੀ ਬਰਫਬਾਰੀ ਅਤੇ ਭੁਸਖਲਨ ਦੇ ਕਾਰਨ ਰਾਜਮਾਰਗ ਨੂੰ ਤਿੰਨਾਂ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੇ। ਇਸ ਖੇਤਰ ‘ਚ ਸ਼ੁੱਕਰਵਾਰ ਨੂੰ ਵੀ ਬਰਫਬਾਰੀ ਹੋਣ ਦੀ ਚੇਤਾਵਨੀ ਜ਼ਾਰੀ ਕੀਤੀ ਗਈ ਹੈ।