ਜੇ ਸ਼ੂਗਰ ਦੇ ਲੇਵਲ ‘ਤੇ ਕਾਬੂ ਨਾ ਰੱਖਿਆ ਜਾਵੇ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਪੈਦਾ:
1. ਸ਼ੂਗਰ ਰੋਗ ਦੇ ਮਰੀਜ਼ਾਂ ਨੂੰ ਹਾਰਟ ਅਟੈਕ ਆਮ ਤੌਰ ‘ਤੇ ਬਿਨਾ ਚਿਤਾਵਨੀ ਦਿੱਤਿਆਂ ਹੋ ਜਾਂਦਾ ਹੈ। ਇਹੋ ਜਿਹੇ ਮਰੀਜ਼ਾਂ ਨੂੰ ਛਾਤੀ ਦਾ ਦਰਦ ਹੁੰਦਾ ਹੀ ਨਹੀਂ। ਇਸ ਲਈ ਸਾਵਧਾਨੀ ਵਰਤਣ ਦਾ ਮੌਕਾ ਹੀ ਨਹੀਂ ਮਿਲਦਾ ਅਤੇ ਸਿੱਧਾ ਹੀ ਜਾਨਲੇਵਾ ਹਾਰਟ-ਅਟੈਕ ਸਹਿਣ ਕਰਨਾ ਪੈਂਦਾ ਹੈ।
ਜੇਕਰ ਸ਼ੂਗਰ ਦੇ ਮਰੀਜ਼ ਨੂੰ ਪੌੜੀਆਂ ਚੜਨ ਵੇਲੇ, ਤੇਜ਼ ਤੁਰਨ ਨਾਲ ਛਾਤੀ ‘ਚ ਦਬਾਵ, ਭਾਰਾਪਣ ਜਾਂ ਹਲਕਾ ਦਰਦ ਹੋਣ ਲੱਗੇ, ਗਰਦਨ ਜਾਂ ਖੱਬੇ ਹੱਥ ‘ਚ ਜਾਂ ਸੱਜੇ ਜਬਾੜੇ ‘ਚ ਦਰਦ ਹੋਣ ਲੱਗੇ ਤਦ ਦਿਲ ਦੇ ਰੋਗਾਂ ਦੇ ਮਾਹਰ ਕੋਲ ਜਾ ਕੇ ਚੈਕ ਕਰਵਾ ਲੈਣਾ ਚਾਹੀਦਾ ਹੈ।
2. ਸ਼ੂਗਰ ਵਾਲਾ ਮਰੀਜ਼ ਜੇ ਬਹੁਤ ਜ਼ਿਆਦਾ ਘੁਰਾੜੇ ਮਾਰਦਾ ਹੈ ਤਾਂ ਉਸ ਨੂੰ ਇਕ ਵਾਰ ਜ਼ਰੂਰ ਡਾਕਟਰ ਪਾਸੋਂ ਚੈਕ ਕਰਵਾਉਣਾ ਚਾਹੀਦਾ ਹੈ, ਹੋ ਸਕਦਾ ਹੈ ਕਿ ਇਹ ਮਰੀਜ਼ ਸਲੀਪ ਐਪਨੀਆ ਬਿਮਾਰੀ ਦਾ ਸ਼ਿਕਾਰ ਹੋਵੇ।
3.ਸ਼ੂਗਰ ਰੋਗ ਕਾਰਨ ਕਿਡਨੀ ਫੇਲ੍ਹ ਹੋ ਸਕਦੀਹੈ। ਖਰਾਬ ਕਿਡਨੀ ਦਾ ਪਹਿਲਾ ਸੰਕੇਤ ਹੈ ਕਿ ਪਿਸ਼ਾਬ ਵਿਚ ਕਿਤੇ ਪ੍ਰੋਟੀਨ ਤਾਂ ਨਹੀਂ ਆ ਰਹੀ। ਹਰ ਸਾਲ ਪ੍ਰੋੋਟੀਨ ਦਾ ਟੈਸਟ ਕਰਵਾ ਲੈਣਾ ਚਾੀਦਾ ਹੈ।
4. ਸ਼ੂਗਰ ਦੇ ਮਰੀਜ਼ਾਂ ਨੂੰ ਅੱਖਾਂ ਵਿਚ ਮੋਤੀਆ ਜਾਂ ਰੈਟੀਨਾ ਵਚ ਵਿਗਾੜ ਆ ਸਕਦਾ ਹੈ ਜਿਸ ਕਾਰਨ ਰੋਗੀ ਅੰਨ੍ਹਾ ਵੀ ਹੋ ਸਕਦਾ ਹੈ। ਅੱਖਾਂ ਨੂੰ ਚੈਕ ਕਰਵਾਉਂਦੇ ਰਹਿਣਾ ਚਾਹੀਦਾਹੈ।
5. ਖੂਨ ਵਿਚ ਵੱਧ ਸ਼ੂਗਰ ਹੋਣ ਕਾਰਨ ਸਰੀਰ ਵਿਚ ਮੌਜੂਦ ਬੈਕਟੀਰੀਆ/ਮਾਈਕਰੋ ਜੀਵਾਣੂ ਜ਼ਿਆਦਾ ਮਾਤਰਾ ਵਿਚ ਵੱਧਦੇ ਹਨ, ਜਿਸ ਕਾਰਨ ਇਨਫੈਕਸ਼ਨ ਹੋਣ ਦੀ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ, ਜਿੰਨਾ ਹੋ ਸਕੇ ਇਨਫੈਕਸ਼ਨ ਹੋਣ ਦੇਵੋ।
6. ਇਸ ਰੋਗ ਕਾਰਨ ਪੈਰਾਂ ਨੂੰ ਲਹੂ ਘੱਟ ਜਾਣਾ ਸ਼ੁਰੂ ਹੋ ਜਾਂਦਾ ਹੈ। ਸੱਟ ਲੱਗਣ ਾਰਨ ਜਾਂ ਜ਼ਖਮ ਕਾਰਨ ਦਰਦ ਮਹਿਸੂਸ ਨਹੀਂ ਹੁੰਦਾ। ਜੇ ਧਿਆਨ ਨਾ ਕੀਤਾ ਜਾਵੇ ਤਦ ਪੈਰ ਵਿਚ ਫੋੜਾ ਬਣ ਸਕਦਾ ਹੈ, ਜਿਸ ਕਾਰਨ ਪੈਰ ਨੂੰ ਕੱਟਣਾ ਵੀ ਪੈ ਸਕਦਾ ਹੈ। ਬਚਾਵ ਲਈ ਪੈਰ ਨੂੰ ਹਰ ਰੋਜ਼ ਕੋਸੇ ਪਾਣੀ ਨਾਲ ਧੋਵੋ, ਧੋਣ ਬਾਅਦ ਪੈਰਾਂ, ਉਂਗਲੀਆਂ ਵਿਚਕਾਰ ਵਾਲੀ ਥਾਂ ਨੂੰ ਖੁਸ਼ਕ ਕਰੋ, ਜੁਰਾਬਾਂ ਪਹਿਨੋ, ਨੰਗੇ ਪੈਰ ਨਾ ਫਿਰੋ, ਨਹੁੰ ਠੀਕ ਢੰਗ ਨਾਲ ਕੱਟੋ ਅਤੇ ਪੈਰਾਂ ਨੂੰ ਅਤੇ ਪੈਰਾਂ ਦੇ ਹੇਠਲੇ ਹਿੱਸੇ ਨੂੰ ਰੋਸ਼ਨੀ ਵਿਚ ਚੈਕ ਕਰਦੇ ਰਹੋ।
7. ਕਈ ਵਾਰ ਭੋਜਨ ਵਚ ਨਾਗਾ ਪਾਉਣ ਨਾਲ, ਭੁੱਖਾ ਰਹਿਣ ਨਾਲ, ਦਵਾਈ ਲੋੜ ਤੋਂ ਵੱਧ ਲੈਣ ਕਾਰਨ, ਜ਼ਿਆਦਾ ਸਰੀਰਕ ਕ੍ਰਿਆਵਾਂ ਕਾਰਨ ਅਤੇ ਜ਼ਿਆਦਾ ਸ਼ਰਾਬ ਪੀਣ ਕਾਰਨ ਖੂਨ ਵਿਚ ਸ਼ੂਗਰ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਨ ਤਰੇਲੀਆਂ, ਘਬਰਾਹਟ, ਪਸੀਨਾ, ਕਮਜ਼ੋਰੀ ਆਦਿ ਮਹਿਸੂਸ ਹੁੰਦੀ ਹੈ, ਫੌਰੀ ਤੌਰ ‘ਤੇ ਇਕ ਵੱਡਾ ਚਮਚਾ ਖੰਡ, ਗੁਲੂਕੋਸ, ਸ਼ਹਿਦ ਜਾਂ ਸੋਗੀ ਲਵੋ।
ਸ. ਮਹਿੰਦਰ ਸਿੰਘ ਵਾਲੀਆ
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਪਟਨ (ਕਨੇਡਾ) 647-856-4280










