ਬਿਨਾ ਪਕਾਏ ਖਾਓ ਇਹ ਚੀਜ਼ਾਂ ਸ਼ਰੀਰ ਨੂੰ ਹੋਣਗੇ ਕਈ ਫ਼ਾਇਦੇ

ਨਵੀਂ ਦਿੱਲੀਂ ਗਲਤ ਲਾਈਫ਼ ਸਟਾਈਲ ਅਤੇ ਖਾਣ-ਪਾਣ ਦੇ ਕਾਰਨ ਅੱਜਕਲ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਆਪਣਾ ਭਾਰ ਘੱਟ ਕਰਨ ਲਈ ਉਹ ਡਾਇਟਿੰਗ, ਜਿੰਮ ਅਤੇ ਹੋਰ ਪਤਾ ਨਹੀਂ ਕੀ-ਕੀ ਕਰਦੇ ਹਨ ਪਰ ਕਈ ਵਾਰ ਕੁਝ ਕਰਨ ਦੇ ਬਾਅਦ ਵੀ ਫ਼ਰਕ ਦਿਖਾਈ ਨਹੀਂ ਦਿੰਦਾ। ਅਜਿਹੇ ‘ਚ ਖਾਣੇ ਦੀਆਂ ਕੁਝ ਚੀਜ਼ਾਂ ਨੂੰ ਬਿਨਾਂ ਪਕਾਏ ਖਾਣ ਨਾਲ ਵਧਦੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅਸਲ ‘ਚ ਖਾਣੇ ਦੀਆਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਪਕਾਉਣ, ਕੱਟਣ, ਅਤੇ ਬਲੈਂਡ ਕਰਕੇ ਖਾਣ ਨਾਲ ਇਸ ‘ਚ ਮੌਜੂਦ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ। ਇਸ ਦੇ ਕਾਰਨ ਭਾਰ ਘੱਟ ਹੋਣ ਦੀ ਬਜਾਏ ਵਧਣ ਲੱਗਦਾ ਹੈ। ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਈ ਫ਼ੂਡਸ ਕੱਚੇ ਖਾਣੇ ਚਾਹੀਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕੱਚਾ ਖਾਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
1. ਡ੍ਰਾਈ ਨਟਸ
ਕੁਝ ਲੋਕ ਨਟਸ ਨੂੰ ਤੇਲ ‘ਚ ਪੱਕਾ ਕੇ ਜਾਂ ਭੁੰਨ ਕੇ ਖਾਣਾ ਪਸੰਦ ਕਰਦੇ ਹਨ। ਜੋ ਕਿ ਗਲਤ ਹੈ। ਨਟਸ ਨੂੰ ਤਲ ਕੇ ਖਾਣ ਨਾਲ ਉਸ ‘ਚ ਕੈਲੋਰੀ ਦੀ ਮਾਤਰਾ ਬਹੁਤ ਜਿਆਦਾ ਵਧ ਜਾਂਦੀ ਹੈ। ਇਸ ਨਾਲ ਮੋਟਾਪਾ ਆਉਣ ਲੱਗਦਾ ਹੈ। ਡ੍ਰਾਈ ਨਟਸ ਦਾ ਪੂਰਾ ਫ਼ਾਇਦਾ ਲੈਣ ਅਤੇ ਭਾਰ ਘੱਟ ਕਰਨ ਲਈ ਉਨ੍ਹਾਂ ਨੂੰ ਕੱਚਾ ਹੀ ਖਾਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ‘ਚ ਭਾਰ ਘੱਟ ਹੋ ਜਾਵੇਗਾ।
2. ਬ੍ਰੌਕਲੀ
ਬ੍ਰੌਕਲੀ ‘ਚ ਪ੍ਰੋਟੀਨ, ਵਿਟਾਮਿਨ ਸੀ, ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਥਾਈਰਾਈਡ ਦੀ ਸਮੱਸਿਆ ਹੋਣ ‘ਤੇ ਬ੍ਰੌਕਲੀ ਖਾਣ ਨਾਲ ਫ਼ਾਇਦਾ ਮਿਲਦਾ ਹੈ। ਜੋ ਲੋਕ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਬ੍ਰੌਕਲੀ ਨੂੰ ਕੱਚਾ ਖਾਣ ਚਾਹੀਦਾ ਹੈ। ਸਲਾਦ ਦੇ ਰੂਪ ‘ਚ ਇਸ ਨੂੰ ਖਾਣ ਨਾਲ ਭਾਰ ਵਧਣਾ ਰੁੱਕ ਜਾਂਦਾ ਹੈ।
3. ਗੋਭੀ
ਗੋਭੀ ਨੂੰ ਪੱਕਾ ਕੇ ਖਾਣ ਨਾਲ ਇਸ ‘ਚ ਮੌਜੂਦ ਐਂਟੀਆਕਸਡੀਡੈਂਟਸ ਅਤੇ ਮਿਨਰਲਸ ਖਤਮ ਹੋ ਜਾਂਦੇ ਹਨ। ਗੋਭੀ ਦਾ ਪੂਰਾ ਫ਼ਾਇਦਾ ਲੈਣ ਲਈ ਇਸ ਨੂੰ ਕੱਚਾ ਹੀ ਖਾਓ। ਹਰੀਆਂ ਸਬਜ਼ੀਆਂ ਨੂੰ ਕੱਚਾ ਸਲਾਦ ਦੇ ਰੂਪ ‘ਚ ਖਾਣ ਨਾਲ ਜ਼ਿਆਦਾ ਲਾਭ ਮਿਲਦਾ ਹੈ।
4. ਬੰਦ ਗੋਭੀ
ਬੰਦ ਗੋਭੀ ਸਾਡੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਇਸ ਨੂੰ ਪਕਾ ਕੇ ਖਾਣ ਨਾਲ ਸਿਰਫ਼ 20 ਪ੍ਰਤੀਸ਼ਤ ਪ੍ਰੋਟੀਨ ਹੀ ਸਾਡੇ ਸਰੀਰ ਤੱਕ ਪਹੁੰਚਦੇ ਹਨ। ਬੰਦ ਗੋਭੀ ਨੂੰ ਵੀ ਤੁਸੀਂ ਜੇ ਪਕਾ ਕੇ ਖਾਣੇ ਦੀ ਬਜਾਏ ਕੱਚਾ ਸਲਾਦ ਦੇ ਰੂਪ ‘ਚ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਜ਼ਿਆਦਾ ਪੋਸ਼ਕ ਤੱਤ ਮਿਲਦੇ ਹਨ।
5. ਲਾਲ ਮਿਰਚ
ਲਾਲ ਮਿਰਚ ‘ਚ ਕੈਰੋਟਨਾਈਡਸ, ਪਾਲੀਫ਼ੇਨਾਲਸ ਮੌਜੂਦ ਹੁੰਦੇ ਹਨ। ਇਸ ਨੂੰ ਪਕਾ ਕੇ ਖਾਣ ਨਾਲ ਇਸ ‘ਚ ਮੌਜੂਦ ਵਿਟਾਮਿਨਸ ਖਤਮ ਹੋ ਜਾਂਦੇ ਹਨ। ਇਸ ਨੂੰ ਸਬਜ਼ੀ ਜਾਂ ਦਾਲ ‘ਚ ਪਕਾ ਕੇ ਖਾਣ ਦੀ ਬਜਾਏ ਜੇ ਤੁਸੀਂ ਇਸ ਨੂੰ ਤਲਕੇ ਜਾਂ ਭੁੰਨ ਕੇ ਖਾਓ ਤਾਂ ਜ਼ਿਆਦਾ ਫ਼ਾਇਦਾ ਮਿਲਦਾ ਹੈ।
6. ਨਾਰੀਅਲ
ਨਾਰੀਅਲ ‘ਚ ਸੋਡੀਅਮ, ਮੈਗਨੀਸ਼ੀਅਮ ਅਤੇ ਪ੍ਰੋਟੀਨ ਮੌਜੂਦ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਇਕਦਮ ਐਨਰਜੀ ਮਿਲਦੀ ਹੈ। ਜੋ ਲੋਕ ਵਰਕਾਊਟ ਜਾਂ ਕਸਰਤ ਕਰਦੇ ਹਨ ਉਨ੍ਹਾਂ ਲਈ ਕੱਚਾ ਨਾਰੀਅਲ ਖਾਣਾ ਬਹੁਤ ਹੀ ਚੰਗਾ ਹੈ। ਇਸ ਨੂੰ ਬਿਨਾ ਪਕਾਏ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ।