ਸ਼ਹੀਦ ਸੀ.ਆਰ.ਪੀ.ਐਫ ਜਵਾਨਾਂ ਦੇ ਪਰਿਵਾਰਾਂ ਨੂੰ 25 ਫਲੈਟ ਦੇਣਗੇ ਅਭਿਨੇਤਾ ਵਿਵੇਕ ਓਬਰਾਏ

ਨਵੀਂ ਦਿੱਲੀ : ਪਿਛਲੇ ਮਹੀਨੇ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ ਜਵਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਜਿੱਥੇ ਵੱਖ-ਵੱਖ ਸਿਆਸੀ ਆਗੂ ਆਏ, ਉਥੇ ਫਿਲਮੀ ਸਿਤਾਰੇ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ਲਈ ਅੱਗੇ ਆ ਰਹੇ ਹਨ| ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਨੇ ਐਲਾਨ ਕੀਤਾ ਹੈ ਕਿ ਉਹ ਜਵਾਨਾਂ ਦੇ ਪਰਿਵਾਰਾਂ ਨੂੰ 25 ਫਲੈਟ ਦੇਣਗੇ|