ਸ਼ਸ਼ੀਕਲਾ ਦੇ ਪਤੀ ਦੀ ਹਾਲਤ ਗੰਭੀਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਚੇੱਨਈ— ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ‘ਚ ਜੇਲ ਦੀ ਸਜ਼ਾ ਕੱਟ ਰਹੀ ਅੰਨਾਦਰਮੁੱਕ ਤੋਂ ਮੁਅੱਤਲ ਨੇਤਾ ਵੀ.ਕੇ ਸ਼ਸ਼ੀਕਲਾ ਦੇ ਪਤੀ ਐਮ.ਨਟਰਾਜਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗਲੇਨਈਗਲਸ ਗਲੋਬਲ ਹੈਲਥ ਸਿਟੀ ਹਸਪਤਾਲ ਨੇ ਅੱਜ ਚੀਫ ਆਪਰੇਟਿੰਗ ਆਫਿਸਰ ਸ਼ਨਮੁਗਾ ਪ੍ਰਿਆਨ ਨੇ ਇਕ ਬਿਆਨ ਜਾਰੀ ਕਰਕੇ ਨਟਰਾਜਨ ਦੇ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।
ਬਿਆਨ ‘ਚ ਕਿਹਾ ਗਿਆ ਕਿ ਛਾਤੀ ‘ਚ ਗੰਭੀਰ ਇਨਫੈਕਸ਼ਨ ਕਾਰਨ ਨਟਰਾਜਨ ਨੂੰ 16 ਮਾਰਚ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਹੈ। 74 ਸਾਲਾਂ ਨਟਰਾਜਨ ਦਾ ਸਾਲ ਅਕਤੂਬਰ ‘ਚ ਦੋਹਰਾ ਅੰਗ ਟਰਾਂਸਪਲਾਂਟੇਸ਼ਨ ਕੀਤਾ ਗਿਆ ਸੀ। ਸ਼ਸ਼ੀਕਲਾ ਅਦਾਲਤ ਤੋਂ ਪੈਰੋਲ ਮਿਲਣ ਦੇ ਬਾਅਦ ਪਤੀ ਨਾਲ ਮੁਲਾਕਾਤ ਕਰਨ ਲਈ ਹਸਪਤਾਲ ਗਈ ਸੀ।